ਬੰਗਾ, 30 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਗੁਰਦੁਆਰਾ ਸਿੰਘ ਸਭਾ ਚੜ੍ਹਦੀ ਪੱਤੀ ਪਿੰਡ ਲਧਾਣਾ ਉੱਚਾ ਵਿਖੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਯਾਦ ਵਿੱਚ ਗੁਰਮਤਿ ਸਮਾਗਮ ਕਰਾਏ ਗਏ | ਇਸ ਮੌਕੇ ਸਜੇ ਦੀਵਾਨ ਵਿੱਚ ਉੱਘੇ ਕੀਰਤਨੀਏ ਭਾਈ ਗੁਰਵਿੰਦਰ ਸਿੰਘ ਕੋਮਲ, ਗੁਰਵਿੰਦਰ ਸਿੰਘ ਬੀਕਾ, ਭਾਈ ਕਰਨਵੀਰ ਸਿੰਘ ਲਧਾਣਾ ਉੱਚਾ ਦੇ ਜਥੇ ਨੇ ਗੁਰਬਾਣੀ ਸ਼ਬਦ ਗਾਇਨ ਦੁਆਰਾ ਸੰਗਤਾਂ ਗੁਰੂ ਚਰਨਾਂ ਨਾਲ ਜੋੜਿਆ | ਇਸ ਉਪਰੰਤ ਉੱਘੇ ਕਥਾਵਾਚਕ ਭਾਈ ਪਰਮਵੀਰ ਸਿੰਘ ਮਾਛੀਵਾੜਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਸ਼ਹੀਦੀ ਸਾਕਿਆਂ ਦਾ ਇਤਿਹਾਸ ਸੁਣਾਕੇ ਜਿੱਥੇ ਖੁਦ ਸ਼ਹੀਦਾਂ ਨੂੰ ਹਾਰਦਿਕ ਸ਼ਰਧਾਂਜਲੀ ਭੇਟ ਉੱਥੇ ਗੁਰਬਾਣੀ ਵਿਚਾਰ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਸਟੇਜ ਸਕੱਤਰ ਵਜੋਂ ਡਾ. ਅਮਰੀਕ ਸਿੰਘ ਸੋਢੀ ਨੇ ਬਾਖੂਬੀ ਸੇਵਾ ਨਿਭਾਈ | ਇਸ ਮੌਕੇ ਸੰਗਤਾਂ ਵਿੱਚ ਡਾ. ਅਮਰੀਕ ਸਿੰਘ ਸੋਢੀ, ਸੁਖਵਿੰਦਰ ਸਿੰਘ ਰਾਜਾ ਪੰਚ, ਕੇਵਲ ਸਿੰਘ, ਪਰਮਜੀਤ ਸਿੰਘ ਸੁਬੇਦਾਰਾਂ ਦੇ, ਉਂਕਾਰ ਸਿੰਘ, ਬਲਵੀਰ ਸਿੰਘ ਟਰਾਂਸਪੋਰਟਰ, ਰਘਬੀਰ ਸਿੰਘ ਟਰਾਂਸਪੋਰਟਰ, ਜਸਵੀਰ ਸਿੰਘ ਧਮੜੈਤ, ਅਜਮੇਰ ਸਿੰਘ ਆੜਤੀਆ, ਤਰਲੋਚਨ ਸਿੰਘ, ਮਨਜਿੰਦਰ ਸਿੰਘ, ਪਰਮਿੰਦਰ ਸਿੰਘ ਕਾਕਾ, ਪਰਮਜੀਤ ਸਿੰਘ ਜਰਮਨੀ, ਅਜੀਤ ਸਿੰਘ, ਦਲਜੀਤ ਸਿੰਘ ਗੁਰਦੁਾਰਾ ਲਹਿੰਦੀ ਪੱਤੀ, ਤਰਸੇਮ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਜਸਕਰਨ ਸਿੰਘ ਲਧਾਣਾ ਉੱਚਾ, ਅਵਤਾਰ, ਸਿੰਘ ਬਰਾੜ, ਡਾ. ਸ਼ਿੰਗਾਰਾ ਰਾਮ, ਸੁਰਿੰਦਰ ਪਾਲ ਠੇਕੇਦਾਰ, ਗੁਰਦੁਆਰਾ ਰਵਿਦਾਸ ਕਮੇਟੀ, ਮਨਦੀਪ ਸਿੰਘ, ਜਸਵੀਰ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ ਸਾਬਕਾ ਸਰਪੰਚ, ਰਣਜੀਤ ਕੌਰ, ਗੁਰਦੀਪ ਕੌਰ, ਅਜੀਤ ਕੌਰ, ਸੰਦੀਪ ਕੌਰ ਜਤਿੰਦਰ ਕੌਰ, ਪਰਮਿੰਦਰ ਸਿੰਘ ਆਦਿ ਹਾਜਰ ਸਨ |