ਪਾਤੜਾਂ, 2 ਜੂਨ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਦੇ ਹਾਲਾਤ ਮਹਾਰਾਜਾ ਰਣਜੀਤ ਸਿੰਘ ਦੇ ਅੰਤ ਤੇ ਅੰਗਰੇਜ਼ ਸਾਮਰਾਜ ਸਮੇਂ ਵਾਲੇ ਬਣੇ ਹੋਏ ਹਨ | ਅਜਿਹੇ ਚਿੰਤਾਜਨਕ ਹਾਲਾਤਾਂ ਵਿਚ ਅਕਾਲੀ ਦਲ ਦੇ ਸਾਰੇ ਆਗੂਆਂ ਨੂੰ ਦੂਰ ਆਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਹੈ | ਇਹ ਪ੍ਰਗਟਾਵਾ ਅਕਾਲੀ ਦਲ ਦੇ ਹਲਕਾ ਚਮਕੌਰ ਸਾਹਿਬ ਤੋਂ ਇੰਚਾਰਜ ਡੀ. ਟੀ. ਓ. ਕਰਨ ਸਿੰਘ ਨੇ ਪਾਤੜਾਂ ਵਿਖੇ ਗੱਲਬਾਤ ਕਰਦਿਆਂ ਕੀਤਾ | ਪਾਤੜਾਂ ਇਲਾਕੇ ਦੇ ਆਗੂਆਂ ਤੇ ਵਰਕਰਾਂ ਸਮੇਤ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ 'ਤੇ ਢੀਂਡਸਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਰਵਾਨਾ ਹੋਣ ਸਮੇਂ ਡੀ. ਟੀ. ਓ. ਕਰਨ ਸਿੰਘ ਨੇ ਪਾਤੜਾਂ ਵਿਖੇ ਗੋਬਿੰਦ ਸਿੰਘ ਵਿਰਦੀ ਦੀ ਫ਼ੈਕਟਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਜਿਹੇ ਆਗੂ ਸਨ, ਜਿਨ੍ਹਾਂ ਨੇ ਆਪਣੇ ਸਾਰੀ ਜ਼ਿੰਦਗੀ ਪੰਜਾਬ ਦੇ ਭਲੇ ਲਈ ਕੀਤਾ ਅਤੇ ਸ਼ਾਂਤ ਤੇ ਨਰਮ ਸੁਭਾਅ ਵਾਲੇ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਮੰਤਰੀ ਵਜੋਂ ਬਹੁਤ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਈ ਗਈ ਹੈ | ਉਨ੍ਹਾਂ ਪੰਜਾਬ ਦੇ ਹਾਲਤਾਂ ਦੀ ਗੱਲ ਕਰਦਿਆਂ ਕਿਹਾ ਕਿ ਕੁਝ ਤਾਕਤਾਂ ਪੰਜਾਬ ਨੂੰ ਖੇਰੂੰ-ਖੇਰੂੰ ਕਰਕੇ ਅਤੇ ਹਰ ਵਰਗ ਅਤੇ ਪਾਰਟੀ ਨੂੰ ਖ਼ਤਮ ਕਰਨ ਪੰਜਾਬ ਨੂੰ ਵੱਡੀ ਢਾਹ ਲਾਉਣ ਦਾ ਕੰਮ ਕਰ ਰਹੀਆਂ ਹਨ | ਇਸ ਮੌਕੇ ਗੋਬਿੰਦ ਸਿੰਘ ਵਿਰਦੀ, ਸੁਖਵਿੰਦਰ ਸਿੰਘ ਝੱਬਰ, ਗੁਰਿੰਦਰ ਸਿੰਘ ਭੰਗੂ, ਰਾਜ ਸਿੰਘ ਝੱਬਰ, ਪਰਮਜੀਤ ਸਿੰਘ ਜਲਾਲਪੁਰ, ਕੁਲਦੀਪ ਸਿੰਘ ਰੱਲਣ, ਮਾਸਟਰ ਗੁਰਮੇਜ ਸਿੰਘ, ਬੂਟਾ ਸਿੰਘ ਬੱਤਰਾ, ਗੁਰਲਾਲ ਸਿੰਘ ਅਤਾਲਾਂ, ਪਾਲੀ ਡਰੌਲੀ, ਜਗਸੀਰ ਸਿੰਘ ਅਰਨੇਟੂ, ਮਿੱਠੂ ਘੱਗਾ, ਅਮਰੀਕ ਸਿੰਘ ਊਜਾਂ, ਹਰਵੀਰ ਸਿੰਘ ਬਕਰਾਹਾ, ਡਾ. ਭਰਭੂਰ ਸਿੰਘ ਨਨਹੇੜਾ, ਭਜਨ ਸਿੰਘ ਚੀਮਾ, ਹਰਪਾਲ ਸਿੰਘ ਵੜੈਚ,