ਬਸੀ ਪਠਾਣਾਂ, 23 ਸਤੰਬਰ (ਪੱਤਰ ਪ੍ਰੇਰਕ)-ਸ੍ਰੀ ਰਾਮ ਨਾਟਕ ਤੇ ਸੋਸ਼ਲ ਕਲੱਬ ਬਸੀ ਪਠਾਣਾਂ ਵਲੋਂ ਪੁਰਾਣੀ ਸਿਟੀ ਗਰਾਊਾਡ 'ਚ ਆਯੋਜਿਤ ਕੀਤੀ ਜਾ ਰਹੀ ਸ੍ਰੀ ਰਾਮਲੀਲ੍ਹਾ ਦੇ ਪੰਜਵੇਂ ਦਿਨ ਦਾ ਉਦਘਾਟਨ ਸੰਦੀਪ ਧੀਰ ਵਲੋਂ ਕੀਤਾ ਗਿਆ | ਇਸ ਮੌਕੇ ਡਾ. ਦੀਵਾਨ ਧੀਰ ਤੇ ਪ੍ਰਥਮ ਧੀਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਮੁੱਖ ਮਹਿਮਾਨ ਸੰਦੀਪ ਧੀਰ ਨੇ ਕਲੱਬ ਨੂੰ ਮਾਲੀ ਸਹਾਇਤਾ ਵੀ ਦਿੱਤੀ ਅਤੇ ਕਿਹਾ ਕਿ ਸਾਨੂੰ ਸ੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਚਰਿੱਤਰ ਦਾ ਨਿਰਮਾਣ ਅਤੇ ਭਾਰਤੀ ਸੰਸਕਿ੍ਤੀ ਨੂੰ ਅਪਣਾਉਣਾ ਚਾਹੀਦਾ ਹੈ | ਸ੍ਰੀ ਰਾਮਲੀਲ੍ਹਾ ਦੌਰਾਨ ਸ੍ਰੀ ਰਾਮ ਵਿਆਹ ਅਤੇ ਸੀਤਾ ਵਿਦਾਈ ਦਾ ਸਫ਼ਲ ਮੰਚਨ ਕੀਤਾ ਗਿਆ | ਕਲੱਬ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਕਲੱਬ ਦੇ ਉਪ ਪ੍ਰਧਾਨ ਮੋਹਨ ਲਾਲ ਗੋਗਨਾ, ਸਰਪ੍ਰਸਤ ਰਮੇਸ਼ ਗੁਪਤਾ, ਸਹਿ ਚੇਅਰਮੈਨ ਪ੍ਰਦੀਪ ਸ਼ਰਮਾ, ਅਸ਼ੋਕ ਬੈਕਟਰ, ਪੰਡਿਤ ਵਿਨੋਦ ਮਿਸ਼ਰਾ, ਵਿਨੈ ਸ਼ਾਸ਼ਤਰੀ, ਸਹਿ ਖ਼ਜ਼ਾਨਚੀ ਕੇਸ਼ਵ ਕਪਿਲਾ, ਮੰਚ ਸੰਚਾਲਕ ਰਮੇਸ਼ ਮਲਹੋਤਰਾ, ਡਾਇਰੈਕਟਰ ਸੁਨੀਲ ਲੰੂਬਾ, ਰਵੀਨ ਮੌਦਗਿਲ, ਸ਼ਾਮ ਸੁੰਦਰ, ਰਿਸ਼ਵ ਜਿੰਦਲ, ਅਸ਼ੋਕ ਬੈਕਟਰ, ਪਵਨ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਰਾਮ ਭਗਤ ਸ਼ਾਮਿਲ ਸਨ | ਇਸ ਮੌਕੇ ਥਾਣਾ ਮੁਖੀ ਸੁਰੇਸ਼ ਸ਼ਰਮਾ ਤੇ ਸਿਟੀ ਇੰਚਾਰਜ ਅਮਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਜੂਦ ਰਹੇ |