ਮੰਡੀ ਗੋਬਿੰਦਗੜ੍ਹ, 23 ਸਤੰਬਰ (ਇਕਬਾਲਦੀਪ ਸੰਧੂ)-ਉਦਯੋਗਪਤੀ ਸੰਜੀਵ ਸੂਦ ਨੇ ਕਿਹਾ ਕਿ ਜੇਕਰ ਸਰਕਾਰ ਸਕਰੈਪ ਤੇ 5 ਫ਼ੀਸਦੀ ਜੀ.ਐਸ.ਟੀ. ਕਰ ਦਿੰਦੀ ਤਾਂ ਦੇਸ਼ ਵਿਚ ਵੱਡੇ ਪੱਧਰ 'ਤੇ ਹੋ ਰਹੀ ਬੋਗਸ ਬਿਲਿੰਗ ਦਾ ਧੰਦਾ ਬੰਦ ਹੋ ਜਾਣਾ ਸੀ ਜਿਸ ਨਾਲ ਇੰਡਸਟਰੀ ਨੂੰ ਵੱਡਾ ਹੁਲਾਰਾ ਮਿਲਣਾ ਸੀ | ਹਾਲਾਂਕਿ ਟਰੈਕਟਰ, ਮੋਟਰਸਾਈਕਲ ਤੇ ਕਾਰਾਂ ਤੇ ਜੀ.ਐਸ.ਟੀ. ਘਟਣ ਨਾਲ ਸਟੀਲ ਇੰਡਸਟਰੀ ਨੂੰ ਬੜੀ ਰਾਹਤ ਮਿਲੇਗੀ ਜਿਸ ਨਾਲ ਕਾਰੋਬਾਰ ਵਧੇਗਾ | ਜਦਕਿ ਵੱਖ-ਵੱਖ ਚੀਜ਼ਾਂ ਤੇ ਜੀ.ਐਸ.ਟੀ. ਘੱਟ ਹੋਣ ਨਾਲ ਆਮ ਖਪਤਕਾਰ ਨੂੰ ਬਹੁਤ ਲਾਭ ਮਿਲਿਆ ਹੈ, ਲੋਕ ਹੁਣ ਘੱਟ ਪੈਸੇ ਜੇਬ 'ਚ ਪਾ ਕੇ ਵੀ ਬਾਜ਼ਾਰ ਵਿਚ ਆਪਣੀਆਂ ਰੋਜ਼ਮਰ੍ਹਾ ਦੀ ਚੀਜ਼ਾਂ ਖ਼ਰੀਦ ਸਕਦੇ ਹਨ, ਸਰਕਾਰ ਵਲੋਂ ਦਿੱਤੀ ਰਾਹਤ ਲਾਹੇਵੰਦ ਹੈ |