ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿਭਾਗ ਵਲੋਂ ਬੀ.ਟੈਕ (ਸੀ.ਐਸ.ਈ.) ਦੇ 7ਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ 'ਏ. ਆਈ. ਏਜੰਟਸ' ਵਿਸ਼ੇ 'ਤੇ ਇਕ ਦਿਨਾ ਵਰਕਸ਼ਾਪ ਦਾ ਸਫ਼ਲ ਆਯੋਜਨ ਕੀਤਾ ਗਿਆ | ਵਰਕਸ਼ਾਪ 'ਚ ਉਦਯੋਗ ਨਾਲ ਜੁੜੇ ਦੋ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਆਪਣਾ ਤਜਰਬਾ ਸਾਂਝਾ ਕੀਤਾ | ਅਸ਼ੀਸ਼ ਜਲੋਟਾ ਡਾਇਰੈਕਟਰ ਅੰਸ਼ ਇਨਫ਼ੋਟੈਕ ਤੇ ਸੀ.ਈ.ਓ., ਏ.ਆਈ.ਟੀ ਓਵਰਸੀਜ਼ ਅਤੇ ਲਕਸ਼ਮਣ (ਏ.ਆਈ./ਐਮ.ਐਲ. ਇੰਜੀਨੀਅਰ, ਅੰਸ਼ ਇਨਫ਼ੋਟੈਕ) ਨੇ ਵਿਸ਼ੇ ਦੀ ਭੂਮਿਕਾ ਅਤੇ ਤਕਨੀਕੀ ਖੇਤਰ ਵਿਚ ਇਨ੍ਹਾਂ ਦੀ ਵਰਤੋਂ ਬਾਰੇ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ | ਵਿਦਿਆਰਥੀਆਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਉਦਯੋਗ ਤੇ ਅਕਾਦਮਿਕ ਸਹਿਯੋਗ ਦੀ ਮਹੱਤਤਾ ਉਜਾਗਰ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਨਾਲ ਸਾਡੇ ਵਿਦਿਆਰਥੀ ਤਕਨੀਕਾਂ ਦੇ ਨਵੇਂ ਰੁਝਾਨਾਂ ਨਾਲ ਜੁੜੇ ਰਹਿੰਦੇ ਹਨ | ਏ. ਆਈ. ਭਵਿੱਖ ਨਹੀਂ, ਇਹ ਵਰਤਮਾਨ ਹੈ ਅਤੇ ਸਾਡੇ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਅਗਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ | ਸੀ.ਐਸ.ਈ. ਵਿਭਾਗ ਦੇ ਮੁਖੀ ਡਾ. ਜਤਿੰਦਰ ਸਿੰਘ ਸੈਣੀ ਨੇ ਵਿਦਿਆਰਥੀਆਂ ਦੀ ਪ੍ਰੈਕਟੀਕਲ ਸਿੱਖਿਆ ਨੂੰ ਮਜ਼ਬੂਤ ਕਰਨ ਲਈ ਵਿਭਾਗ ਦੀਆਂ ਲਗਾਤਾਰ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਾਡਾ ਮੰਤਵ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਗਿਆਨ ਹੀ ਨਹੀਂ, ਸਗੋਂ ਹਕੀਕਤੀ ਜਗਤ ਵਿਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਨਾਲ ਵੀ ਰੂ-ਬਰੂ ਕਰਵਾਉਣਾ ਹੈ | ਵਰਕਸ਼ਾਪ ਦਾ ਸੰਚਾਲਨ ਪ੍ਰੋ. ਸੰਦੀਪ ਕੌਰ ਢਾਂਡਾ ਵਲੋਂ ਕੀਤਾ ਗਿਆ | ਉਨ੍ਹਾਂ ਵਿਦਵਾਨਾਂ, ਕਾਲਜ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਸਮਾਗਮ ਦੀ ਸਫ਼ਲਤਾ ਵਿਚ ਪ੍ਰੋ. ਸਿਮਰਜੋਤ ਕੌਰ ਅਤੇ ਪ੍ਰੋ. ਅਮਿ੍ਤਪ੍ਰੀਤ ਕੌਰ ਨੇ ਵੀ ਮਹੱਤਵ ਪੂਰਨ ਯੋਗਦਾਨ ਪਾਇਆ | ਇਹ ਵਰਕਸ਼ਾਪ ਵਿਦਿਆਰਥੀਆਂ ਲਈ ਅਕਾਦਮਿਕ ਤੇ ਉਦਯੋਗਿਕ ਗਿਆਨ ਦੇ ਵਿਚਕਾਰ ਪੁਲ ਬਣਾਉਣ ਅਤੇ ਏ.ਆਈ.ਤਕਨੀਕਾਂ ਨਾਲ ਰੂ-ਬਰੂ ਕਰਨ ਵਿਚ ਬਹੁਤ ਹੀ ਵਧੀਆ ਮੌਕਾ ਸਾਬਿਤ ਹੋਈ |