ਬਸੀ ਪਠਾਣਾਂ, 26 ਸਤੰਬਰ (ਐਚ.ਐਸ. ਗੌਤਮ)-ਧੀਮਾਨ ਬ੍ਰਾਹਮਣ ਸਭਾ ਬਸੀ ਪਠਾਣਾਂ ਦੀ ਜਨਰਲ ਹਾਊਸ ਦੀ ਵਿਸ਼ੇਸ਼ ਮੀਟਿੰਗ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਸਭਾ ਦੇ ਪ੍ਰਧਾਨ ਅਸ਼ੋਕ ਧੀਮਾਨ ਦੀ ਅਗਵਾਈ ਹੇਠ ਹੋਈ | ਇਸ ਦੌਰਾਨ ਸਭਾ ਦੇ ਸਮੂਹ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਵੇਂ ਪ੍ਰਧਾਨ ਦੀ ਚੋਣ ਕੀਤੀ | ਚੋਣ ਪ੍ਰਕਿਰਿਆ ਵਿਚ ਸਰਬ-ਸੰਮਤੀ ਨਾਲ ਅਸ਼ੋਕ ਧੀਮਾਨ ਨੂੰ 39ਵੀਂ ਵਾਰ ਸਭਾ ਦਾ ਪ੍ਰਧਾਨ ਚੁਣਿਆ ਗਿਆ | ਸਮੂਹ ਮੈਂਬਰਾਂ ਵਲੋਂ ਉਨ੍ਹਾਂ ਦਾ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ | ਨਵੇਂ ਪ੍ਰਧਾਨ ਨੇ ਆਪਣੀ ਟੀਮ ਦਾ ਐਲਾਨ ਕਰਦਿਆਂ ਰਣਧੀਰ ਕੁਮਾਰ ਧੀਰਾ ਨੂੰ ਮੀਤ ਪ੍ਰਧਾਨ, ਮਦਨ ਮੋਹਨ ਨੂੰ ਜਨਰਲ ਸਕੱਤਰ, ਜੀਵਨ ਪ੍ਰਕਾਸ਼ ਨੂੰ ਮੀਤ ਸਕੱਤਰ, ਗੁਰਚਰਨ ਦਾਸ ਨੂੰ ਖ਼ਜ਼ਾਨਚੀ ਅਤੇ ਨਰਿੰਦਰ ਕੁਮਾਰ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ | ਇਸ ਮੌਕੇ ਅਸ਼ੋਕ ਧੀਮਾਨ ਨੇ ਕਿਹਾ ਕਿ ਸਭਾ ਵਲੋਂ 39ਵੀਂ ਵਾਰ ਜੋ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਦੱਸਿਆ ਕਿ ਸਭਾ ਵਲੋਂ ਧਾਰਮਿਕ ਸਮਾਗਮ ਅਤੇ ਸਮਾਜ ਸੇਵੀ ਕੰਮ ਨਿਰੰਤਰ ਜਾਰੀ ਰਹਿਣਗੇ | ਇਸ ਸਾਲ ਬਾਬਾ ਵਿਸ਼ਵਕਰਮਾ ਜੀ ਦਾ ਸਾਲਾਨਾ ਸਮਾਗਮ 23 ਅਕਤੂਬਰ ਨੂੰ ਮਨਾਇਆ ਜਾਵੇਗਾ, ਜਿਸ ਵਿਚ ਸੰਤ ਬਾਬਾ ਬਲਵਿੰਦਰ ਦਾਸ ਡੇਰਾ ਪੁਸ਼ਪਾਨੰਦ ਉਦਾਸੀਨ ਮੁੱਲਾਂਪੁਰ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਇਸ ਮੌਕੇ ਬਬਲਜੀਤ ਪਨੇਸਰ, ਭਾਰਤ ਭੂਸ਼ਨ, ਗੋਪਾਲ ਪਨੇਸਰ, ਸੁਸ਼ੀਲ ਮੁੰਡੇ, ਰਜੇਸ਼ ਰੁਪਾਲ, ਵਿਨੋਦ ਰੁਪਾਲ, ਰਘਵੀਰ ਸਿੰਘ, ਰਜਿੰਦਰ ਮੁੰਡੇ, ਭੀਮ ਸੈਨ, ਮੋਹਨ ਲਾਲ, ਸੰਜੀਵ ਕੁਮਾਰ, ਜਤਿੰਦਰ ਕੁਮਾਰ, ਬਲਵਿੰਦਰ ਕੁਮਾਰ, ਅੰਕੁਰ ਧੀਮਾਨ, ਚੈਰੀ ਧੀਮਾਨ, ਇੰਦਰਜੀਤ ਧੀਮਾਨ, ਗੋਰਵ ਧੀਮਾਨ, ਸੈਨਨ ਧੀਮਾਨ, ਵਰਿੰਦਰ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ |