25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਦੋ ਦਿਨਾ ਜ਼ੋਨਲ ਅਥਲੈਟਿਕਸ ਮੀਟ ਸਮਾਪਤ

Ad Position 21
No active advertisement
ਅਜੀਤ ਡੈਸਕ 28-09-2025
ਦੇਵੀਗੜ੍ਹ, 27 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ 69ਵੀਂ ਜੋਨਲ ਅਥਲੈਟਿਕ ਮੀਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜੱਟਾਂ ਵਿਖੇ ਜੋਨਲ ਸਕੱਤਰ ਤਰਸੇਮ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ | ਖੇਡਾਂ ਵਿਚ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਜੋਨਲ ਖੇਡ ਕਮੇਟੀ ਦੀ ਪ੍ਰਧਾਨ ਪਿ੍ੰਸੀਪਲ ਹਰਪ੍ਰੀਤ ਕੌਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਪਾਇਆਂ ਤੇ ਹੌਸਲਾ ਅਫਜ਼ਾਈ ਕੀਤੀ | ਉਨ੍ਹਾਂ ਕਿਹਾ ਕਿ ਖੇਡਾਂ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ | ਕਿਉਂਕਿ ਇਹ ਬੱਚਿਆਂ ਵਿਚ ਅਨੁਸ਼ਾਸਨ, ਧੀਰਜ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਕਰਦੀਆਂ ਹਨ | ਹਰਪ੍ਰੀਤ ਕੌਰ ਨੇ ਖਿਡਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਦਾ ਜਜ਼ਬਾ ਜਾਰੀ ਰੱਖਣ | ਦੂਜੇ ਦਿਨ ਪਿੰਡ ਭਗਵਾਨਪੁਰ ਜੱਟਾਂ ਦੀ ਸਰਪੰਚ ਬੀਬੀ ਮਨਜੀਤ ਕੌਰ ਨੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅੱਜਕਲ ਛੋਟੇ ਬੱਚੇ ਜ਼ਰੂਰਤ ਤੋਂ ਵੱਧ ਮੋਬਾਇਲ ਫੋਨਾਂ ਵਿਚ ਸਮਾਂ ਵਿਅਰਥ ਬਿਤਾਉਂਦੇ ਹਨ |
ਉਨ੍ਹਾਂ ਕਿਹਾ ਕਿ ਖੇਡਾਂ ਹੀ ਇਕੋ ਐਸਾ ਸਾਧਨ ਹਨ ਜੋ ਨੌਜਵਾਨ ਪੀੜ੍ਹੀ ਨੂੰ ਸਿਹਤਵੰਦ, ਚੁਸਤ-ਦੁਰੂਸਤ ਬਣਾਉਂਦੀਆਂ ਹਨ | ਸਕੂਲ ਕਮੇਟੀ ਦੇ ਵਾਈਸ ਚੇਅਰਮੈਨ ਰੂਪ ਸਿੰਘ, ਅੰਗਰੇਜ ਸਿੰਘ ਅਤੇ ਜਗਬੀਰ ਸਿੰਘ ਲੱਕੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਖੇਡਾਂ ਲਈ ਹੋਰ ਵਧੀਆ ਪ੍ਰਬੰਧ ਕੀਤੇ ਜਾਣਗੇ | ਉਨ੍ਹਾਂ ਨੇ ਯਕੀਨ ਦਵਾਇਆ ਕਿ ਖਿਡਾਰੀਆਂ ਲਈ ਨਵੇਂ ਸਾਧਨ, ਸਰੋਤ ਅਤੇ ਮੌਕੇ ਉਪਲਬਧ ਕਰਵਾਏ ਜਾਣਗੇ, ਤਾਂ ਜੋ ਉਹ ਰਾਜ ਪੱਧਰ ਤੇ ਦੇਸ਼ ਪੱਧਰ ਤੱਕ ਵੀ ਆਪਣੀ ਯੋਗਤਾ ਦਰਸਾ ਸਕਣ | ਐਥਲੈਟਿਕ ਮੀਟ ਦੇ ਮੈਨੇਜਰ ਅਤੇ ਸਟੇਟ ਅਵਾਰਡੀ ਲੈਕਚਰਾਰ ਨਿਰੰਜਨ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਦੋ ਦਿਨਾ ਖੇਡ ਸਮਾਰੋਹ ਦੀ ਸਮਾਪਤੀ ਮੌਕੇ ਚਮਕੌਰ ਸਿੰਘ, ਰਾਜਵਿੰਦਰ ਕੌਰ, ਰੇਨੂ ਕੌਸ਼ਲ, ਹਰਦੀਪ ਸਿੰਘ, ਕੋਚ ਹਿਮਾਂਸ਼ੂ, ਅਰਸ਼ , ਸ਼ਮੀਰ, ਮੈਡਮ ਰੇਨੂ,ਅਵਤਾਰ ਸਿੰਘ, ਰਚਨਾ ਬੱਤਾ, ਰਵਿੰਦਰ, ਲਖਵਿੰਦਰ ਕੌਰ, ਸਤਪਾਲ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਵਾਨ ਪਰਸ਼ੂਰਾਮ ਨਗਰ 'ਚ ਬਣੇਗਾ ਭਗਵਾਨ ਵਾਲਮੀਕਿ ਦਾ ਮੰਦਰ-ਪਰਾਸ਼ਰ ਅਗਲੀ ਖ਼ਬਰ ਕਿਰਤੀ ਕਾਲਜ ਨਿਆਲ ਦੇ ਸੱਤ ਦਿਨਾਂ ਐਨ.ਐਸ.ਐਸ. ਕੈਂਪ ਦੌਰਾਨ ਮੁੱਢਲੀ ਸਹਾਇਤਾ ਸੰਬੰਧੀ ਜਾਣਕਾਰੀ ਦਿੱਤੀ
Ad Position 24