ਮੰਡੀ ਗੋਬਿੰਦਗੜ੍ਹ, 27 ਸਤੰਬਰ (ਇਕਬਾਲਦੀਪ ਸੰਧੂ)-ਇੱਥੋਂ ਦੇ ਭਗਵਾਨ ਪਰਸ਼ੂਰਾਮ ਨਗਰ 'ਚ ਭਗਵਾਨ ਵਾਲਮੀਕਿ ਜੀ ਦਾ ਸੁੰਦਰ ਮੰਦਿਰ ਬਣਾਇਆ ਜਾ ਰਿਹਾ ਹੈ | ਇਹ ਗੱਲ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪਰਾਸ਼ਰ ਨੇ ਭੂਮੀ ਪੂਜਣ ਕਰਨ ਉਪਰੰਤ ਕਹੀ | ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਹਿਲਾਂ 5 ਵਿਸਵੇ ਜ਼ਮੀਨ ਦਾਨ ਕੀਤੀ ਗਈ ਹੈ ਜਦਕਿ ਇਲਾਕਾ ਵਾਸੀਆਂ ਦੇ ਯੋਗਦਾਨ ਨਾਲ ਇਹ ਮੰਦਿਰ ਜਲਦ ਮੁਕੰਮਲ ਹੋਵੇਗਾ | ਮੰਦਿਰ ਨਿਰਮਾਣ ਨੂੰ ਲੈ ਕੇ ਸਨਾਤਨ ਤੇ ਵਾਲਮੀਕੀ ਸਮਾਜ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ, ਜਿਸ ਤੋਂ ਅਸੀਂ ਸਿੱਖਿਆ ਲੈ ਕੇ ਆਪਣਾ ਜੀਵਨ ਸਫ਼ਲ ਕਰ ਸਕਦੇ ਹਾਂ | ਇਸ ਮੌਕੇ ਵਿਧੀ ਪੂਰਵਕ ਮੰਤਰਾਂ 'ਚ ਪੂਜਣ ਕੀਤਾ ਗਿਆ | ਇਸ ਮੌਕੇ ਸਰਵਣ ਸਿੰਘ ਰਾਜਪੁਰੋਹਿਤ, ਮੰਦਿਰ ਕਮੇਟੀ ਪ੍ਰਧਾਨ ਮਨੋਜ ਕੁਮਾਰ, ਉਪ ਪ੍ਰਧਾਨ ਬਿੰਦਰ, ਟਿੰਕੂ, ਸੈਕਟਰੀ ਹਰਬਿੰਦਰ, ਸਤਬੀਰ ਸਿੰਘ, ਕੈਸ਼ੀਅਰ ਗੁਰਪ੍ਰੀਤ ਤੇ ਅਸ਼ਵਨੀ, ਸਲਾਹਕਾਰ ਵਿਨੋਦ ਤੇ ਰਾਜਪਾਲ, ਅਭਿਸ਼ੇਕ, ਸੋਨੂੰ, ਰਮੇਸ਼, ਬੀਰਮ ਠੇਕੇਦਾਰ, ਨੇਤਰਪਾਲ ਮਿਸਤਰੀ, ਜਨੇਸ਼ਰ, ਰਾਜੂ, ਅਮਨ, ਵੰਸ਼, ਸੀਮਾ, ਸੂਰਜ, ਸੁੰਦਰ, ਸ਼ੁਭਮ, ਰਵਿੰਦਰ ਕੁਮਾਰ, ਰਾਮ ਕੁਮਾਰ, ਕਾਮਿਨੀ ਸੈਣੀ, ਚੰਦਪਾਲ ਮਿਸਤਰੀ, ਸੁਸ਼ਮਾ ਸ਼ੁਕਲਾ, ਗਾਨਿਤਾ ਦੇਵੀ, ਰਵੀ, ਸੁਮਿਤ, ਲੁਕੇਸ਼, ਵਿਵੇਕ, ਵਿਸ਼ਾਲ ਆਦਿ ਹਾਜ਼ਰ ਸਨ |