25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਬਸੀ ਪਠਾਣਾਂ ਤੇ ਨੰਦਪੁਰ ਕਲੌੜ ਦੇ ਆੜ੍ਹਤੀ ਅੱਜ ਜਗਰਾਉਂ ਕਾਨਫ਼ਰੰਸ 'ਚ ਕਰਨਗੇ ਸ਼ਿਰਕਤ-ਸਿੰਗਲਾ

Ad Position 21
No active advertisement
ਅਜੀਤ ਡੈਸਕ 28-09-2025
ਬਸੀ ਪਠਾਣਾਂ, 27 ਸਤੰਬਰ (ਐਚ.ਐਸ.ਗੋਤਮ)-ਬਸੀ ਪਠਾਣਾਂ ਅਤੇ ਨੰਦਪੁਰ ਕਲੌੜ ਦੇ ਆੜ੍ਹਤੀ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿਚ 28 ਸਤੰਬਰ ਨੂੰ ਜਗਰਾਉਂ ਵਿਚ ਹੋਣ ਵਾਲੀ ਕਾਨਫ਼ਰੰਸ 'ਚ ਵੱਡੀ ਗਿਣਤੀ ਵਿਚ ਹਿੱਸਾ ਲੈਣਗੇ | ਇਹ ਜਾਣਕਾਰੀ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਸਕੱਤਰ ਰਾਜੇਸ਼ ਸਿੰਗਲਾ ਨੇ ਦਿੰਦਿਆਂ ਕਿਹਾ ਕਿ ਜਗਰਾਉਂ ਕਾਨਫ਼ਰੰਸ ਵਿਚ ਸੂਬੇ ਭਰ ਦੇ ਆੜ੍ਹਤੀ ਵਰਗ ਧਾਨ ਦੇ ਸੀਜ਼ਨ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ 'ਤੇ ਵਿਚਾਰ-ਵਟਾਂਦਰਾ ਕਰਨਗੇ | ਇਨ੍ਹਾਂ ਵਿਚ ਲੈਂਡ ਮੈਪਿੰਗ ਦੀ ਸਮੱਸਿਆ, ਪਿਛਲੇ ਸਾਲ ਰਾਜ ਸਰਕਾਰ ਵਲੋਂ ਆੜ੍ਹਤੀਆਂ ਦੇ ਕਮਿਸ਼ਨ ਸੰਬੰਧੀ ਕੀਤੇ ਗਏ ਭਰੋਸੇ ਪੂਰੇ ਨਾ ਹੋਣ ਸਮੇਤ ਹੋਰ ਮੁੱਦੇ ਮੁੱਖ ਹਨ | ਰਾਜੇਸ਼ ਸਿੰਗਲਾ ਨੇ ਕਿਹਾ ਕਿ ਬਸੀ ਪਠਾਣਾਂ ਅਤੇ ਨੰਦਪੁਰ ਕਲੌੜ ਦੇ ਆੜ੍ਹਤੀ ਉਨ੍ਹਾਂ ਦੀ ਅਗਵਾਈ ਵਿਚ ਇਸ ਕਾਨਫ਼ਰੰਸ ਵਿਚ ਸ਼ਿਰਕਤ ਕਰਨਗੇ | ਇਸ ਮੌਕੇ 'ਤੇ ਨੰਦਪੁਰ ਕਲੌੜ ਦੇ ਪ੍ਰਧਾਨ ਰਣਜੀਤ ਸਿੰਘ ਸੋਮਲ, ਵੇਦ ਪ੍ਰਕਾਸ਼ ਬੇਦੀ, ਬਲਜੀਤ ਸਿੰਘ, ਸ਼ੁਭਾਂਸ਼ੂ ਜਿੰਦਲ, ਕਰਣਵੀਰ ਸਿੰਘ, ਰਾਜੀਵ ਸਿੰਗਲਾ, ਗੁਰਮੀਤ ਸਿੰਘ ਬਹੇੜ, ਵਿਸ਼ਾਲ ਗੁਪਤਾ, ਕੁਲਵਿੰਦਰ ਸਿੰਘ, ਹਰਵਿੰਦਰ ਸਿੰਘ ਧਾਲੀਵਾਲ, ਅੰਮਿ੍ਤਪਾਲ ਸਿੰਘ ਗਿੱਲ, ਪ੍ਰੀਤਪਾਲ ਸਿੰਘ ਬੜਵਾਲਾ, ਸਤਿੰਦਰ ਸਿੰਘ ਚਹਿਲ, ਰਣਵੀਰ ਸਿੰਘ ਰਾਣਾ, ਗੁਰਜੀਵਨ ਸਿੰਘ ਲਾਵਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚਨਾਰਥਲ ਕਲਾਂ ਵਿਖੇ ਡਰਾਈ ਡੇਅ ਮੁਹਿੰਮ ਤਹਿਤ ਘਰਾਂ 'ਚ ਲਾਰਵੇ ਦੀ ਕੀਤੀ ਜਾਂਚ ਅਗਲੀ ਖ਼ਬਰ 'ਆਪ' ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੈ ਲਿਬੜਾ ਹੰਸਾਲੀ ਵਿਖੇ ਹੋਏ ਨਤਮਸਤਕ
Ad Position 24