ਖਮਾਣੋਂ, 27 ਸਤੰਬਰ (ਜੋਗਿੰਦਰ ਪਾਲ)-ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਅਧੀਨ ਲੋਕ ਕਲਿਆਣ ਮੇਲਾ ਨਗਰ ਪੰਚਾਇਤ ਖਮਾਣੋਂ ਵਿਖੇ ਜਸਵੀਰ ਸਿੰਘ ਕਾਰਜ ਸਾਧਕ ਅਫ਼ਸਰ, ਹਰਪ੍ਰੀਤ ਸਿੰਘ ਸੈਨੇਟਰੀ ਇੰਚਾਰਜ, ਰਿਸ਼ੀ ਕੁਮਾਰ ਸੀ.ਐਮ.ਐਮ. ਅਤੇ ਗੁਰਸੇਵਕ ਸਿੰਘ ਸੀ.ਓ. ਦੀ ਅਗਵਾਈ ਹੇਠ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਸੈਨੇਟਰੀ ਇੰਚਾਰਜ ਨੇ ਦੱਸਿਆ ਕਿ ਇਸ ਮੇਲੇ 'ਚ ਨਵੇਂ ਕਰਜ਼ੇ ਕੀਤੇ ਗਏ | ਇਸ ਤੋਂ ਇਲਾਵਾ ਦੂਜੇ ਤੇ ਤੀਜੇ ਕਰਜ਼ੇਗ ਸਟ੍ਰੀਟ ਵੈਂਡਰਸ ਦੇ ਕਰਜੇ ਵੀ ਅਪਲਾਈ ਕੀਤੇ ਗਏ | ਕੈਂਪ 'ਚ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਪੀ.ਐਮ. ਸਵੈਸਿਧ ਸਕੀਮ ਨਾਲ ਜੋੜਨ ਬਾਰੇ ਜਾਗਰੂਕ ਕੀਤਾ ਗਿਆ | ਨਗਰ ਪੰਚਾਇਤ ਵਿਖੇ ਸਟ੍ਰੀਟ ਵੈਂਡਰਾਂ ਨੂੰ ਡਿਜੀਟਲ ਵੀ ਕੀਤਾ ਗਿਆ ਅਤੇ ਇਸ ਮੇਲੇ ਵਿਚ ਬੈਂਕਾਂ ਤੋਂ ਨੁਮਾਇੰਦਿਆਂ ਨੇ ਵੀ ਹਾਜ਼ਰੀ ਲਗਵਾਈ |