20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗੋਪ ਅਸ਼ਟਮੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 02-11-2025
ਬਸੀ ਪਠਾਣਾਂ, 1 ਨਵੰਬਰ (ਐਚ.ਐਸ.ਗੌਤਮ)-ਗਊਸ਼ਾਲਾ ਕਮੇਟੀ ਬਸੀ ਪਠਾਣਾਂ ਵਲੋਂ ਕਮੇਟੀ ਪ੍ਰਧਾਨ ਮੋਹਨ ਲਾਲ ਗੋਗਨਾ ਦੀ ਅਗਵਾਈ ਹੇਠ ਗਊਸ਼ਾਲਾ ਵਿਖੇ ਗੋਪ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਗਊਸ਼ਾਲਾ ਕਮੇਟੀ ਵਲੋਂ ਗੋਪ ਅਸ਼ਟਮੀ ਉਤਸਵ ਨੂੰ ਸਮਰਪਿਤ ਤਿੰਨ ਰੋਜ਼ਾ ਗਊ ਮਹਿਮਾ ਕਥਾ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਸ਼ਰਧਾਲੂਆਂ ਨੇ ਜੋਤ ਜਗ੍ਹਾ ਕੇ ਗਊ ਮਾਤਾ ਦੀ ਪੂਜਾ ਕੀਤੀ | ਕਥਾ ਵਾਚਕ ਗੋਪਾਲ ਮੋਹਨ ਭਾਰਦਵਾਜ ਨੇ ਗੋਪ ਅਸ਼ਟਮੀ ਉਤਸਵ ਮੌਕੇ ਗਊਆਂ ਦੀ ਮਹਿਮਾ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਗਊ ਮਾਤਾ ਦੀ ਸੇਵਾ ਸਿਰਫ਼ ਗੋਪ ਅਸ਼ਟਮੀ ਦੇ ਦਿਨ ਕਰਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ, ਬਲਕਿ ਰੋਜ਼ਾਨਾ ਗਊਆਂ ਦੀ ਸੇਵਾ ਹੋਣੀ ਚਾਹੀਦੀ ਹੈ | ਗਊ ਭਗਤਾਂ ਨੂੰ ਰੋਜ਼ਾਨਾ ਗਊਸ਼ਾਲਾ ਜਾ ਕੇ ਗਊਆਂ ਦੀ ਸੇਵਾ ਦਾ ਪੁੰਨ ਕਮਾਉਣਾ ਚਾਹੀਦਾ ਹੈ | ਕਥਾ ਦੀ ਸਮਾਪਤੀ ਮੌਕੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਗੋਗਨਾ ਤੇ ਕਮੇਟੀ ਮੈਂਬਰਾਂ ਨੇ ਕਥਾ ਵਾਚਕ ਗੋਪਾਲ ਮੋਹਨ ਭਾਰਦਵਾਜ ਦਾ ਸਨਮਾਨ ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਚੇਅਰਮੈਨ ਅਸ਼ੋਕ ਮੜਕਣ, ਜਨਰਲ ਸਕੱਤਰ ਹਰਨੀਤ ਗਾਬਾ, ਸਹਿ ਸਕੱਤਰ ਰਾਜਨ ਭੱਲਾ, ਕੈਸ਼ੀਅਰ ਖੁਸ਼ਦੀਪ ਮਲਹੋਤਰਾ, ਰਾਜ ਕੁਮਾਰ ਪਹੂਜਾ ਤੇ ਪਵਨ ਸ਼ਰਮਾ, ਸੰਦੀਪ ਧੀਰ ਬਿੱਲਾ, ਰਾਮ ਮੰਦਿਰ ਪ੍ਰਧਾਨ ਸੁਰਜੀਤ ਸਿੰਗਲਾ, ਕੌਂਸਲਰ ਮਨਪ੍ਰੀਤ ਸਿੰਘ ਹੈਪੀ, ਪਵਨ ਬਾਂਸਲ ਬਿੱਟਾ, ਪੰਡਿਤ ਜਗਦੀਸ਼ ਸ਼ਰਮਾ, ਮਨੋਜ ਸ਼ਰਮਾ, ਜਤਿੰਦਰ ਸ਼ਰਮਾ, ਡਾ.ਦੀਵਾਨ ਧੀਰ, ਮਾਰੂਤ ਮਲਹੋਤਰਾ, ਐਡਵੋਕੇਟ ਗੌਰਵ ਗੋਇਲ, ਗੋਪਾਲ ਕਿ੍ਸ਼ਨ ਭੱਲਾ, ਦਿਨੇਸ਼ ਖੰਨਾ, ਦੀਵਲ ਕੁਮਾਰ ਹੈਰੀ, ਪੰਕਜ ਭਨੋਟ, ਓਮ ਪ੍ਰਕਾਸ਼ ਗੌਤਮ, ਸ਼ਾਮ ਗੌਤਮ, ਅਸ਼ੋਕ ਗੌਤਮ, ਵਿਸ਼ਵ ਗਾਬਾ, ਅਜੈ ਸਿੰਗਲਾ, ਦਿਨੇਸ਼ ਸ਼ਰਮਾ, ਦਿਨੇਸ਼ ਕਪਿਲਾ, ਪਰਮੋਦ ਕਪਿਲਾ, ਸੰਜੀਵ ਸ਼ਰਮਾ, ਸੰਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨੀ ਚੋਪੜਾ ਤੇ ਜਤਿੰਦਰ ਸਿੰਘ ਮਿੱਡੂ ਖੇੜਾ ਵਲੋਂ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਦਾ ਉਦਘਾਟਨ ਅਗਲੀ ਖ਼ਬਰ ਪੰਜਾਬ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 'ਚ ਸਰਕਾਰੀ ਕੰਨਿਆ ਸਕੂਲ ਦੀ ਵੱਡੀ ਜਿੱਤ
Ad Position 24