20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੰਜਾਬ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 'ਚ ਸਰਕਾਰੀ ਕੰਨਿਆ ਸਕੂਲ ਦੀ ਵੱਡੀ ਜਿੱਤ

Ad Position 21
No active advertisement
ਅਜੀਤ ਡੈਸਕ 02-11-2025
ਮੰਡੀ ਗੋਬਿੰਦਗੜ੍ਹ, 1 ਨਵੰਬਰ (ਇਕਬਾਲਦੀਪ ਸੰਧੂ)- ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ 69ਵੀਂਆਂ ਪੰਜਾਬ ਸਕੂਲ ਖੇਡਾਂ ਦੇ ਅੰਤਰ ਜ਼ਿਲ੍ਹਾ ਕਰਾਟੇ ਮੁਕਾਬਲੇ ਵਿਚ ਬਹੁਤ ਹੀ ਬਿਹਤਰ ਪ੍ਰਦਰਸ਼ਨ ਕੀਤਾ | ਮੀਡੀਆ ਕੋਆਰਡੀਨੇਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਅੰਡਰ- 19, 36 ਕਿੱਲੋ ਵਿਚ ਨਾਜ਼ਮੀਨ ਇਸ਼ਾਕ ਨੇ ਸੋਨ ਤਗਮਾ, ਅੰਡਰ-19, 64 ਕਿੱਲੋ ਵਿਚ ਸੁਪ੍ਰੀਤ ਕੌਰ ਨੇ ਕਾਂਸੀ ਦਾ ਮੈਡਲ, ਅੰਡਰ-17, 56 ਕਿੱਲੋ ਵਿਚ ਖੁਸ਼ੀ ਨੇ ਕਾਂਸੀ, ਅੰਡਰ-14, 24 ਕਿੱਲੋ ਵਿਚ ਰਚਨਾ ਨੇ ਕਾਂਸੀ ਦਾ ਮੈਡਲ ਹਾਸਲ ਕੀਤਾ | ਪਿ੍ੰਸੀਪਲ ਮੋਨਿਕਾ ਵਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਪੀ.ਟੀ.ਈ. ਰਵਿੰਦਰ ਸਿੰਘ ਨੂੰ ਵਧਾਈ ਵੀ ਦਿੱਤੀ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪ੍ਰਾਪਤੀਆਂ ਹੋ ਸਕੀਆਂ | ਇਸ ਮੌਕੇ 'ਤੇ ਲੈਕਚਰਾਰ ਅਸ਼ੋਕ ਕੁਮਾਰ, ਹਰਪਾਲ ਸਿੰਘ, ਨਰੇਸ਼ ਕੁਮਾਰ, ਤੇਜਪਾਲ ਸਿੰਘ, ਰੁਪਿੰਦਰ ਕੁਮਾਰ, ਅਜੀਤਪਾਲ ਸਿੰਘ, ਜਗਰੂਪ ਸਿੰਘ, ਕਰਮਜੀਤ ਕੌਰ, ਰੁਪਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਗੋਪ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਇੰਟਰ ਜ਼ਿਲ੍ਹਾ ਸਕੂਲ ਖੇਡਾਂ 'ਚ ਵਿਧਿਕਾ ਘਈ ਨੇ ਫੁੱਟਬਾਲ 'ਚ ਹਾਸਿਲ ਕੀਤਾ ਪਹਿਲਾ ਸਥਾਨ
Ad Position 24