20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਇੰਟਰ ਜ਼ਿਲ੍ਹਾ ਸਕੂਲ ਖੇਡਾਂ 'ਚ ਵਿਧਿਕਾ ਘਈ ਨੇ ਫੁੱਟਬਾਲ 'ਚ ਹਾਸਿਲ ਕੀਤਾ ਪਹਿਲਾ ਸਥਾਨ

Ad Position 21
No active advertisement
ਅਜੀਤ ਡੈਸਕ 02-11-2025
ਮੰਡੀ ਗੋਬਿੰਦਗੜ੍ਹ, 1 ਨਵੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਦੀ ਵਿਦਿਆਰਥਣ ਵਿਧਿਕਾ ਘਈ ਨੇ 69ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫੁੱਟਬਾਲ ਲੜਕੀਆਂ ਅੰਡਰ-19 ਸ਼੍ਰੇਣੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਉਸ ਨੇ ਆਪਣੇ ਹੁਨਰ, ਮਿਹਨਤ ਅਤੇ ਦਿ੍ੜ੍ਹ ਇਰਾਦੇ ਨਾਲ ਮੈਦਾਨ ਵਿਚ ਅਜਿਹਾ ਖੇਡ ਪ੍ਰਦਰਸ਼ਨ ਦਿਖਾਇਆ ਕਿ ਸਭ ਦੇ ਦਿਲ ਜਿੱਤ ਲਏ | ਇਹ ਖੇਡ ਮੁਕਾਬਲੇ ਫ਼ਤਹਿਗੜ੍ਹ ਸਾਹਿਬ ਵਿਚ ਹੋਏ ਸਨ, ਜਿੱਥੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਟੀਮਾਂ ਨੇ ਹਿੱਸਾ ਲਿਆ | ਸਖ਼ਤ ਟੱਕਰ ਦੇ ਬਾਵਜੂਦ ਵਿਧਿਕਾ ਨੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਅਤੇ ਤਿੱਖੇ ਨਿਸ਼ਾਨਿਆਂ ਨਾਲ ਟੀਮ ਨੂੰ ਜਿੱਤ ਤੱਕ ਪਹੁੰਚਾਇਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਵਿਧਿਕਾ ਦੀ ਇਸ ਸ਼ਾਨਦਾਰ ਕਾਮਯਾਬੀ 'ਤੇ ਉਸ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਧਿਕਾ ਨੇ ਸਾਬਤ ਕੀਤਾ ਹੈ ਕਿ ਸਮਰਪਣ ਅਤੇ ਮਿਹਨਤ ਨਾਲ ਕੋਈ ਵੀ ਮੰਜ਼ਿਲ ਮੁਸ਼ਕਿਲ ਨਹੀਂ | ਸਕੂਲ ਦੇ ਖੇਡ ਵਿਭਾਗ ਦੇ ਫੁੱਟਬਾਲ ਕੋਚ ਨਮਿੰਦਰਦੀਪ ਸਿੰਘ ਨੇ ਵੀ ਕਿਹਾ ਕਿ ਵਿਧਿਕਾ ਹਮੇਸ਼ਾ ਖੇਡਾਂ ਪ੍ਰਤੀ ਜਨੂਨ ਅਤੇ ਲਗਨ ਨਾਲ ਭਰੀ ਰਹਿੰਦੀ ਹੈ | ਉਸ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 'ਚ ਸਰਕਾਰੀ ਕੰਨਿਆ ਸਕੂਲ ਦੀ ਵੱਡੀ ਜਿੱਤ ਅਗਲੀ ਖ਼ਬਰ ਬਾਲਾ ਜੀ ਸ਼ਿਆਮ ਪਰਿਵਾਰ ਨੇ ਬਸੀ ਪਠਾਣਾਂ 'ਚ ਕੱਢੀ ਨਿਸ਼ਾਨ ਤੇ ਰੱਥ ਯਾਤਰਾ
Ad Position 24