20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਾਲਾ ਜੀ ਸ਼ਿਆਮ ਪਰਿਵਾਰ ਨੇ ਬਸੀ ਪਠਾਣਾਂ 'ਚ ਕੱਢੀ ਨਿਸ਼ਾਨ ਤੇ ਰੱਥ ਯਾਤਰਾ

Ad Position 21
No active advertisement
ਅਜੀਤ ਡੈਸਕ 02-11-2025
ਬਸੀ ਪਠਾਣਾਂ, 1 ਨਵੰਬਰ (ਐਚ.ਐਸ. ਗੌਤਮ)-ਅੱਜ ਬਾਲਾ ਜੀ ਸ਼ਿਆਮ ਪਰਿਵਾਰ ਬਸੀ ਪਠਾਣਾਂ ਵਲੋਂ ਪ੍ਰਧਾਨ ਰਾਜੇਸ਼ ਮਿੱਤਲ ਦੀ ਅਗਵਾਈ ਹੇਠ ਸ਼ਹਿਰ 'ਚ ਨਿਸ਼ਾਨ ਤੇ ਰੱਥ ਯਾਤਰਾ ਆਯੋਜਿਤ ਕੀਤੀ ਗਈ | ਨਿਸ਼ਾਨ ਯਾਤਰਾ 'ਚ ਸੀਨੀਅਰ ਕਾਂਗਰਸੀ ਆਗੂ ਡਾ. ਮਨੋਹਰ ਸਿੰਘ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਿਸ਼ੋਰੀ ਲਾਲ ਚੁੱਘ, ਨਗਰ ਕੌਸ਼ਲ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ, ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ, ਮੰਡਲ ਬਸੀ ਪਠਾਣਾਂ ਦੇ ਪ੍ਰਧਾਨ ਓਮ ਪ੍ਰਕਾਸ਼ ਗੌਤਮ, ਪ੍ਰਾਚੀਨ ਸ੍ਰੀ ਰਾਮ ਮੰਦਰ ਦੇ ਮੀਤ ਪ੍ਰਧਾਨ ਹੇਮਮਿੰਦਰ ਦਲਾਲ, ਸਾਬਕਾ ਕੌਂਸਲਰ ਅਨਿਲ ਲੂੰਬਾ ਤੋਂ ਇਲਾਵਾ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ | ਸ਼ਹਿਰ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਨਿਸ਼ਾਨ ਰੱਥ ਯਾਤਰਾ ਦਾ ਸਵਾਗਤ ਕੀਤਾ | ਨਿਸ਼ਾਨ ਯਾਤਰਾ ਸ੍ਰੀ ਸੀਤਲਾ ਮਾਤਾ ਮੰਦਿਰ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਰਾਹੀਂ ਸ੍ਰੀ ਡੇਰਾ ਨਰਾਇਣ ਦੇਵੀ ਮੰਦਿਰ ਪਹੁੰਚੀ | ਯਾਤਰਾ ਦੀ ਸਮਾਪਤੀ ਤੋਂ ਬਾਅਦ, ਦੇਵੀ ਮੰਦਿਰ ਵਿਚ ਆਯੋਜਿਤ ਧਾਰਮਿਕ ਪ੍ਰੋਗਰਾਮ ਦੌਰਾਨ, ਬਾਬਾ ਸ਼ਾਮ ਦੀ ਆਰਤੀ ਕੀਤੀ ਗਈ ਅਤੇ ਸ਼ਰਧਾਲੂਆਂ ਵਿਚ ਭੰਡਾਰਾ ਵੰਡਿਆ ਗਿਆ | ਇਸ ਮੌਕੇ ਪ੍ਰਧਾਨ ਰਾਜੇਸ਼ ਮਿੱਤਲ, ਨਵਨੀਨ ਗੁਪਤਾ, ਰਾਜਨ ਸਿਆਲ, ਗੋਲਡੀ ਗੂਰਾਨੀ, ਵਿੱਕੀ ਮਿੱਤਲ, ਰਾਕੇਸ਼ ਕੁਮਾਰ, ਮਨੋਜ ਮਹਿਰਾ, ਨਰੇਸ਼ ਕੁਮਾਰ, ਦੀਪਕ ਮਿੱਤਲ, ਪਰਵੀਨ ਕੁਮਾਰ, ਸੂਰਜ ਸ਼ਾਹ, ਅਮਿੱਤ ਅਰੋੜਾ, ਦਿਨੇਸ਼ ਕੁਮਾਰ, ਸਾਹਿਲ ਕੁਮਾਰ, ਰਮੇਸ਼ ਗੁਪਤਾ, ਅਸ਼ੋਕ ਗੌਤਮ, ਮਾਰੂਤ ਮਲਹੋਤਰਾ ਹਾਜ਼ਰ ਹਨ |
Ad Position 22
No active advertisement
ਪਿਛਲੀ ਖ਼ਬਰ ਇੰਟਰ ਜ਼ਿਲ੍ਹਾ ਸਕੂਲ ਖੇਡਾਂ 'ਚ ਵਿਧਿਕਾ ਘਈ ਨੇ ਫੁੱਟਬਾਲ 'ਚ ਹਾਸਿਲ ਕੀਤਾ ਪਹਿਲਾ ਸਥਾਨ ਅਗਲੀ ਖ਼ਬਰ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਕਣਕ ਦਾ ਬੀਜ ਭੇਜਿਆ
Ad Position 24