20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਕਣਕ ਦਾ ਬੀਜ ਭੇਜਿਆ

Ad Position 21
No active advertisement
ਅਜੀਤ ਡੈਸਕ 02-11-2025
ਖਮਾਣੋਂ, 1 ਨਵੰਬਰ (ਮਨਮੋਹਣ ਸਿੰਘ ਕਲੇਰ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਵੱਖ-ਵੱਖ ਰੂਪਾਂ 'ਚ ਕੀਤੀ ਜਾ ਰਹੀ ਮਦਦ ਦੇ ਚਲਦਿਆਂ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਅੱਜ ਕਣਕ ਦੇ ਬੀਜ ਦੇ ਪੰਜ ਸੌ ਕੱਟੇ ਹਲਕਾ ਗੋਇੰਦਵਾਲ ਸਾਹਿਬ ਨੂੰ ਟਰੱਕ 'ਚ ਲੱਦ ਕੇ ਰਵਾਨਾ ਕੀਤਾ ਗਿਆ | ਸ਼ੋ੍ਰਮਣੀ ਅਕਾਲੀ ਦਲ ਦੇ ਡਾ. ਜਗਦੀਪ ਸਿੰਘ ਰਾਣਾ ਸਟੇਟ ਡੈਲੀਗੇਟ ਨੇ ਦੱਸਿਆ ਕਿ ਦਰਬਾਰਾ ਸਿੰਘ ਗੁਰੂ ਇੰਚਾਰਜ ਹਲਕਾ ਬਸੀ ਪਠਾਣਾਂ, ਤਰਨਤਾਰਨ ਵਿਖੇ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਦੇ ਚੱਲਦਿਆਂ ਉਪ ਚੋਣ 'ਚ ਚੋਣ ਪ੍ਰਚਾਰ 'ਚ ਰੁੱਝੇ ਹੋਣ ਕਾਰਨ ਉਨ੍ਹਾਂ ਦੀ ਗੈਰ ਮੌਜੂਦਗੀ 'ਚ ਇਹ ਬੀਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਕਿਸਾਨਾਂ ਨੂੰ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਲਈ ਲੋੜੀਂਦਾ ਵਧੀਆ ਕਿਸਮ ਦੀ ਕਣਕ ਦਾ ਬੀਜ ਭੇਜਿਆ ਜਾ ਰਿਹਾ ਹੈ | ਇਸ ਦੌਰਾਨ ਗੁਰੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਬਸੀ ਪਠਾਣਾਂ ਦੀ ਸੰਗਤ ਨੇ ਹੜ੍ਹ ਪੀੜਤਾਂ ਦੀ ਤਨੋਂ-ਮਨੋਂ ਪੂਰੀ ਸੇਵਾ ਕਰਦਿਆਂ ਇਹ ਨੇਕ ਉਪਰਾਲਾ ਕੀਤਾ ਹੈ | ਜਿਸ ਦਾ ਉਹ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਨ | ਇਸ ਮੌਕੇ ਅਮਰਜੀਤ ਸਿੰਘ ਗਰਚਾ, ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਦਿਹਾਤੀ ਖਮਾਣੋਂ, ਗੁਰਮੀਤ ਸਿੰਘ ਨਾਨੋਵਾਲ ਸਰਕਲ ਪ੍ਰਧਾਨ ਨਾਨੋਵਾਲ, ਦਵਿੰਦਰ ਸਿੰਘ ਮਾਜਰੀ ਸਰਕਲ ਪ੍ਰਧਾਨ ਬਸੀ ਪਠਾਣਾਂ ਦਿਹਾਤੀ, ਅਮਰਜੀਤ ਸਿੰਘ ਭਾਮੀਆਂ, ਜਥੇਦਾਰ ਪ੍ਰਦੀਪ ਸਿੰਘ ਕਲੌੜ, ਸਤਨਾਮ ਸਿੰਘ ਕਾਲੇਮਾਜਰਾ ਸਰਕਲ ਪ੍ਰਧਾਨ ਚੁੰਨੀ, ਪਿਆਰਾ ਸਿੰਘ ਮਾਨਪੁਰ ਸਰਕਲ ਪ੍ਰਧਾਨ ਸੰਘੋਲ, ਹਰਚੰਦ ਸਿੰਘ ਮੀਰਪੁਰ ਸਰਕਲ ਪ੍ਰਧਾਨ ਖੇੜੀਨੌਧ ਸਿੰਘ, ਬਲਵਿੰਦਰ ਸਿੰਘ ਰਾਏਪੁਰ, ਰਜਿੰਦਰ ਸਿੰਘ ਮੰਡੇਰਾਂ, ਪ੍ਰਮਿੰਦਰ ਸਿੰਘ ਭਿੰਦਾ, ਹਰਪ੍ਰੀਤ ਸਿੰਘ ਲਾਡੀ ਧਨੌਲਾ ਸਮੇਤ ਪਾਰਟੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਲਾ ਜੀ ਸ਼ਿਆਮ ਪਰਿਵਾਰ ਨੇ ਬਸੀ ਪਠਾਣਾਂ 'ਚ ਕੱਢੀ ਨਿਸ਼ਾਨ ਤੇ ਰੱਥ ਯਾਤਰਾ ਅਗਲੀ ਖ਼ਬਰ ਗੁਰਪੁਰਬ ਮੌਕੇ 4 ਨੂੰ ਲਗਾਏ ਜਾ ਰਹੇ ਕੈਂਪ 'ਚ ਸਮੂਹ ਹਲਕਾ ਵਾਸੀ ਪਹੁੰਚਣ-ਜਸਟਿਸ ਨਿਰਮਲ ਸਿੰਘ
Ad Position 24