20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਗੁਰਪੁਰਬ ਮੌਕੇ 4 ਨੂੰ ਲਗਾਏ ਜਾ ਰਹੇ ਕੈਂਪ 'ਚ ਸਮੂਹ ਹਲਕਾ ਵਾਸੀ ਪਹੁੰਚਣ-ਜਸਟਿਸ ਨਿਰਮਲ ਸਿੰਘ

Ad Position 21
No active advertisement
ਅਜੀਤ ਡੈਸਕ 02-11-2025
ਬਸੀ ਪਠਾਣਾਂ, 1 ਨਵੰਬਰ (ਐਚ.ਐਸ.ਗੌਤਮ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਦੇ ਫ਼ਲਸਫ਼ੇ ਦੇ ਸੁਨੇਹੇ ਨੂੰ ਅੱਗੇ ਵਧਾਉਂਦੇ ਹੋਏ ਗੁਰਪੁਰਬ ਮੌਕੇ ਲੀਡਰਜ਼ ਐਂਡ ਲਿਸਨਰਜ਼ ਫਾਊਾਡੇਸ਼ਨ ਕੈਂਸਰ ਦੀ ਸ਼ੁਰੂਆਤੀ ਪਛਾਣ ਅਤੇ ਜਾਗਰੂਕਤਾ ਲਈ ਇਕ ਵੱਡਾ ਉਪਰਾਲਾ ਕਰ ਰਹੀ ਹੈ | ਜਿਸ ਤਹਿਤ ਕੈਪ 'ਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਤੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੂੰ ਆਗੂਆਂ ਵਲੋਂ ਸੱਦਾ ਪੱਤਰ ਦਿੱਤਾ ਗਿਆ | ਇਸ ਮੌਕੇ ਸੰਸਥਾ ਦੇ ਮੁਖੀ ਤੇ ਹਲਕਾ ਬਸੀ ਪਠਾਣਾਂ ਦੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਦੱਸਿਆ ਕਿ 4 ਨਵੰਬਰ ਨੂੰ ਬਸੀ ਪਠਾਣਾਂ ਦੇ ਸਟਾਰ ਰਿਜ਼ੋਰਟ ਨੇੜੇ ਪੁਰਾਣੀ ਅਨਾਜ ਮੰਡੀ ਵਿਖੇ ਸਵੇਰ 10 ਤੋਂ ਸ਼ਾਮ 4 ਵਜੇ ਤੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਕੈਂਸਰ ਦੀ ਜਾਂਚ, ਸ਼ੂਗਰ ਤੇ ਬਲੱਡ ਪੈ੍ਰਸ਼ਰ ਚੈੱਕ ਕਰਨ ਤੋਂ ਇਲਾਵਾ ਛਾਤੀ ਦੇ ਕੈਂਸਰ, ਪ੍ਰੋਸਟੇਟ ਕੈਂਸਰ, ਬਲੱਡ ਕੈਂਸਰ, ਮੂੰਹ ਤੇ ਗਲੇ ਦੀ ਜਾਂਚ, ਹੱਡੀਆਂ ਦੀ ਜਾਂਚ ਦੇ ਸਾਰੇ ਟੈਸਟ ਮੁਫ਼ਤ ਕੀਤੇ ਜਾਣਗੇ ਤੇੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਵੱਧ ਚੜ੍ਹ ਕੇ ਕੈਂਪ 'ਚ ਪਹੁੰਚਣ ਦੀ ਬੇਨਤੀ ਕੀਤੀ | ਇਸ ਮੌਕੇ ਰਿਤੂ ਸਿੰਘ ਸੰਸਥਾਪਕ ਨਿਰਦੇਸ਼ਕ ਲੀਡਰਜ਼ ਐਂਡ ਲਿਸਨਰਜ਼ ਫਾਊਾਡੇਸ਼ਨ, ਪ੍ਰੀਥਾ ਕੱਕੜ ਪ੍ਰਧਾਨ ਪੰਜਾਬ ਸਟੇਟ ਵਿੰਗ, ਇਕਬਾਲ ਸਿੰਘ ਸੈਕਟਰੀ, ਡਾ. ਰਵਿੰਦਰ ਕੌਰ ਪ੍ਰਧਾਨ ਲੋਕ ਸੰਪਰਕ ਤੇ ਮੀਡੀਆ, ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਅਜੀਤ ਸਿੰਘ ਮੱਕੜ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਹੇਠ ਹੜ੍ਹ ਪੀੜਤਾਂ ਨੂੰ ਕਣਕ ਦਾ ਬੀਜ ਭੇਜਿਆ ਅਗਲੀ ਖ਼ਬਰ ਸਪਾਰਕਲਿੰਗ ਸਕੂਲ ਦੇ ਵਿਦਿਆਰਥੀ ਨੂੰ ਲਾਅਨ ਟੈਨਿਸ ਦੇ ਕੌਮੀ ਪੱਧਰ ਦੇ ਮੁਕਾਬਲਿਆਂ ਲਈ ਚੁਣਿਆ
Ad Position 24