ਬਾਬਾ ਫ਼ਤਹਿ ਸਿੰਘ ਯੁਵਕ ਸਪੋਰਟਸ ਕਲੱਬ ਢੋਲਾਂ ਨੇ ਪਿੰਡ ਪੱਧਰੀ ਖੇਡਾਂ ਕਰਵਾਈਆਂ
ਅਜੀਤ ਡੈਸਕ
08-12-2025
ਗੱਲਬਾਤ ਦੌਰਾਨ ਕਲੱਬ ਦੇ ਪ੍ਰਧਾਨ ਗੁਰਵੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਪੰਚਾਇਤ ਦੀ ਅਗਵਾਈ ਹੇਠ ਪਿੰਡ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਪੰਜ ਸਾਲ ਦੇ ਬੱਚੇ, ਬੱਚੀਆਂ ਤੋਂ ਲੈ ਕੇ 65 ਸਾਲ ਦੇ ਹਰ ਇੱਕ ਅÏਰਤ ਮਰਦ ਨੇ ਭਾਗ ਲਿਆ | ਉਨ੍ਹਾਂ ਦੱਸਿਆ ਕਿ ਖੇਡਾਂ ਸਮੇਂ ਦੋੜਾਂ, ਰੱਸਾ ਕੱਸੀ, ਲੰਬੀ ਛਾਲ, ਉੱਚੀ ਛਾਲ, ਡੱਡੂ ਛੜੱਪਾ, ਨਿੰਬੂ ਰੇਸ, ਥੈਲਾ ਰੇਸ, ਮਿਊਜ਼ਿਕ ਚੇਅਰ, ਸਲੋ ਸਾਈਕਲਿੰਗ, ਕਰਵਾਈਆਂ ਗਈਆਂ ਤੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੇ ਖਿਡਾਰੀਆਂ ਨੂੰ ਮੋਮੈਂਟੋ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਖੇਡਾਂ ਸਮੇਂ ਖਿਡਾਰੀਆਂ ਸਮੇਤ ਸਮੂਹ ਪਿੰਡ ਵਾਸੀਆਂ ਦੇ ਵੀ ਖਾਣ ਪੀਣ ਦਾ ਖ਼ਾਸ ਤੌਰ 'ਤੇ ਪ੍ਰਬੰਧ ਕੀਤਾ ਗਿਆ | ਇਸ ਮੌਕੇ ਹਰਜਿੰਦਰ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਅਮਰਜੀਤ ਸਿੰਘ ਨੰਬਰਦਾਰ, ਗੁਰਦੀਪ ਸਿੰਘ, ਸਤਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਬਾਜ਼ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਗੁਰਵੀਰ ਸਿੰਘ, ਰਮਨਦੀਪ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਗਿੱਪੀ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਵਿਸ਼ੇਸ਼ ਸਹਿਯੋਗ ਤਰਨਪ੍ਰੀਤ ਸਿੰਘ ਕੈਨੇਡਾ ਤੇ ਸਿਮਰਜੋਤ ਸਿੰਘ ਢਿੱਲੋਂ ਆਸਟੇ੍ਰਲੀਆ ਆਦਿ ਹਾਜ਼ਰ ਸਨ |