08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਰਕਾਰੀ ਪ੍ਰਾਇਮਰੀ ਸਕੂਲ ਹਰਲਾਲਪੁਰ ਵਿਚ ਮਾਪੇ-ਅਧਿਆਪਕ ਮਿਲਣੀ ਦੌਰਾਨ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਰਵੀ ਚੀਮਾ ਦਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 21-12-2025
ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਪ੍ਰੋਗ੍ਰਾਮ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹਰਲਾਲਪੁਰ ਵਿਚ ਮਾਪੇ ਅਧਿਆਪਕ ਮਿਲਣੀ ਕੀਤੀ ਗਈ | ਜਿਸ ਦੌਰਾਨ ਸਕੂਲ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਇਆ ਗਿਆ | ਇਸ ਦੇ ਨਾਲ ਹੀ ਮਿਆਰੀ ਪੜਾਈ ਲਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ, ਬਾਰੇ ਮਾਪਿਆਂ ਪਾਸੋਂ ਸੁਝਾਅ ਵੀ ਲਏ ਗਏ | ਇਸ ਮੌਕੇ ਬਲਾਕ ਜੋਨ ਹਰਬੰਸਪੁਰਾ ਤੋਂ ਨਵੇਂ ਚੁਣੇ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ ਰਵੀ ਚੀਮਾ ਦਾ ਸਕੂਲ ਪਹੁੰਚਣ 'ਤੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੁਆਰਾ ਪਿਛਲੇ ਸਮੇਂ ਦੌਰਾਨ ਸਕੂਲ ਦੀ ਬਿਹਤਰੀ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਤੇ ਬਲਾਕ ਸੰਮਤੀ ਮੈਂਬਰ ਚੁਣੇ 'ਤੇ ਅਧਿਆਪਕਾਂ ਅਤੇ ਮੈਨੇਜਮੈਂਟ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਰਵੀ ਚੀਮਾ ਨੇ ਸਕੂਲ ਪ੍ਰਬੰਧਕਾਂ ਅਤੇ ਮੈਨੇਜਮੈਂਟ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਹੋਰ ਵੀ ਉਤਸ਼ਾਹ ਨਾਲ ਸਕੂਲੀ ਬੱਚਿਆਂ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਕਰਨਗੇ | ਇਸ ਮੌਕੇ 'ਤੇ ਸਕੂਲ ਇੰਚਾਰਜ ਬੀਰਦਵਿੰਦਰ ਸਿੰਘ, ਰੀਤਿਕਾ ੳੱੁਪਲ, ਕਮਲਜੀਤ ਕੌਰ, ਸੁਖਵਿੰਦਰ ਸਿੰਘ, ਅੰਮਿ੍ਤਪਾਲ ਕੌਰ, ਮੋਨਿਕਾ ਸਿੰਗਲਾ, ਚੇਅਰਪਰਸਨ ਰਾਜਵਿੰਦਰ ਕੌਰ, ਮਿਡਲ ਸਕੂਲ ਦੇ ਚੇਅਰਪਰਸਨ ਕੁਲਦੀਪ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਸ਼ੋਕ ਮੀਟਿੰਗ ਹੋਈ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤਾ ਬਾਲ ਵਿਆਹ, ਐੱਚ.ਆਈ.ਵੀ. ਤੇ ਨਸ਼ਿਆਂ ਖਿਲਾਫ ਝੰਡਾ ਬੁਲੰਦ
Ad Position 24