ਖਮਾਣੋਂ, 20 ਦਸੰਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ ਸੇਵਾ ਮੁਕਤ ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਸ਼ੋਕ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜੀ ਨੇ ਦੱਸਿਆ ਕਿ ਇਸ ਵਿਚ ਐਸੋਸੀਏਸ਼ਨ ਦੇ ਮੁੱਢਲੇ ਸਰਪ੍ਰਸਤ ਸਵਰਗੀ ਗੁਰਦੇਵ ਸਿੰਘ ਸੰਘੋਲ ਸਾਬਕਾ ਐਡਮਿਨਿਸਟਰੇਟਰ ਸਿਵਲ ਸਕੱਤਰੇਤ ਦੀ ਧਰਮ ਪਤਨੀ ਸਰਜੀਤ ਕੌਰ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿੱਛੜੀ ਆਤਮਾ ਦੀ ਸ਼ਾਂਤੀ ਲਈ ਸਮੂਹ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਧਾਰਨ ਰੱਖਿਆ ਗਿਆ | ਇਸ ਮੌਕੇ ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ ਖਮਾਣੋਂ, ਚਰਨ ਸਿੰਘ ਰਾਏ, ਕਰਤਾਰ ਸਿੰਘ ਜਟਾਣਾ, ਸ਼ਰਨਜੀਤ ਸਿੰਘ ਖਮਾਣੋਂ, ਰਮੇਸ਼ ਕੁਮਾਰ ਭੜੀ, ਨਛੱਤਰ ਸਿੰਘ ਖਮਾਣੋਂ, ਪ੍ਰੀਤਮ ਸਿੰਘ ਬਾਜਵਾ, ਤਾਰਾ ਸਿੰਘ, ਸਰਿੰਦਰਪਾਲ ਸਿੰਘ ਅਤੇ ਬਹਾਦਰ ਸਿੰਘ ਖਮਾਣੋਂ ਹਾਜ਼ਰ ਸਨ |