ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਬਲਜਿੰਦਰ ਸਿੰਘ)- ਬੇਸ਼ੱਕ ਰੋਜ਼ੀ ਰੋਟੀ ਦੇ ਸਿਲਸਿਲੇ ਵਿਚ ਅਸੀਂ ਲੰਮੇਂ ਸਮੇਂ ਤੋਂ ਵਿਦੇਸ਼ ਦੀ ਧਰਤੀ 'ਤੇ ਰਹਿ ਰਹੇ ਹਾਂ ਪਰ ਸਾਡਾ ਦਿਲ ਹਮੇਸ਼ਾ ਦਿਨ ਰਾਤ ਆਪਣੀ ਜਨਮ ਭੂਮੀ ਪੰਜਾਬ 'ਚ ਵੱਸਦੇ ਲੋਕਾਂ ਦੇ ਲਈ ਹੀ ਧੜਕਦਾ ਰਹਿੰਦਾ ਹੈ ਅਤੇ ਇਹ ਸਿਰਤੋੜ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਲੋਕਾਂ ਦੀ ਭਲਾਈ ਲਈ ਕੁਝ ਕਰ ਸਕੀਏ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਫ਼ਤਹਿ ਸਿੰਘ ਫੁੱਟਬਾਲ ਅਕੈਡਮੀ ਵਲੋਂ ਸਰਪ੍ਰਸਤ ਕਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਰੱਖੀ ਇਕ ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਐਨ.ਆਰ.ਆਈ ਤੇ ਫੁੱਟਬਾਲ ਅਕੈਡਮੀ ਦੇ ਸੰਸਥਾਪਕ ਜੋਗਾ ਸਿੰਘ ਬਾਠ ਅਮਰੀਕਾ ਨੇ ਕੀਤਾ | ਜਾਣਕਾਰੀ ਦਿੰਦਿਆਂ ਕੋਚ ਸਤਵੀਰ ਸਿੰਘ ਤੇ ਮਨਵੀਰ ਆਸਟ੍ਰੇਲੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਗਏ ਅੰਡਰ-17 ਸਾਲ ਲੜਕੇ ਆਲ ਇੰਡੀਆ ਬਾਬਾ ਫ਼ਤਹਿ ਸਿੰਘ 5ਵੇਂ ਫੁੱਟਬਾਲ ਕੱਪ ਵਿਚ ਐਨ.ਆਰ.ਆਈ ਜੋਗਾ ਸਿੰਘ ਦੁਆਰਾ ਫੁੱਟਬਾਲ ਟੂਰਨਾਮੈਂਟ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣੇ ਧਰਮ ਤੇ ਵਿਰਸੇ ਨਾਲ ਜੋੜਨ ਲਈ ਦਸਤਾਰਬੰਦੀ ਮੁਕਾਬਲੇ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ, ਜਿਸ ਦੀ ਸਮੁੱਚੇ ਇਲਾਕਾ ਵਾਸੀਆਂ ਵਲੋਂ ਸ਼ਲਾਘਾ ਵੀ ਕੀਤੀ ਗਈ | ਇਸ ਮੌਕੇ ਬਾਠ ਨੂੰ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਐਡਵੋਕੇਟ ਬਿਕਰਮ ਸਿੰਘ, ਸਰਤਾਜ ਸਿੰਘ ਬਾਠ ਅਮਰੀਕਾ, ਸਾਹਿਬ ਸਿੰਘ ਬਾਠ ਅਮਰੀਕਾ, ਗੁਰਬਚਨ ਸਿੰਘ, ਰਣਜੀਤ ਸਿੰਘ, ਮਨਵੀਰ ਸ਼ਰਮਾ ਆਸਟ੍ਰੇਲੀਆ, ਸੁਖਵੀਰ, ਬਿਕਰਮ ਸ਼ੈਰੀ, ਸੋਨੰੂ, ਮਨਿੰਦਰ ਚੀਮਾ, ਅਮਰਜੀਤ ਸਿੰਘ ਸੋਨੰੂ, ਹਰਵਿੰਦਰ ਕਾਕਾ ਬਹਾਦਰਗੜ੍ਹ, ਦੀਪਕ, ਮੁਖਵਿੰਦਰ ਸਿੰਘ, ਹਰਪ੍ਰੀਤ ਬਹਾਦਰਗੜ੍ਹ, ਮਨਿੰਦਰਜੀਤ ਚੀਮਾ, ਨੰਬਰਦਾਰ ਕਸ਼ਮੀਰ ਸਿੰਘ ਬੱਗਾ, ਤੇਜੀ ਤੇ ਗੋਬਿੰਦ ਸਿੰਘ ਵੀ ਹਾਜ਼ਰ ਸਨ |