08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਰਹਿੰਦ ਸਾਈਡ ਪਿੰਡ ਨਬੀਪੁਰ ਨੇੜੇ ਸਕ੍ਰੈਪ ਡੀਲਰਾਂ ਵਲੋਂ ਸਰਵਿਸ ਰੋਡ 'ਤੇ ਨਾਜਾਇਜ਼ ਕਬਜ਼ਾ

Ad Position 21
No active advertisement
ਅਜੀਤ ਡੈਸਕ 21-12-2025
ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਬਲਜਿੰਦਰ ਸਿੰਘ)-ਕੌਮੀ ਰਾਗ ਮਾਰਗ 'ਤੇ ਸਰਹਿੰਦ ਸਾਈਡ ਸਥਿੱਤ ਪਿੰਡ ਨਬੀਪੁਰ ਨੇੜੇ ਸਕ੍ਰੈਪ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਵਲੋਂ ਸਰਵਿਸ ਰੋਡ ਦੇ ਦੋਵੇਂ ਪਾਸੀਂ ਕਬਾੜ ਹੋਈਆਂ ਗੱਡੀਆਂ ਖੜ੍ਹੀਆਂ ਕਰਕੇ ਕੀਤੇ ਨਜਾਇਜ਼ ਕਬਜ਼ੇ ਕਾਰਨ, ਜਿੱਥੇ ਸਰਵਿਸ ਰੋਡ ਤੋਂ ਲੰਘਣ ਵਾਲੇ ਛੋਟੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸ਼ਹੀਦੀ ਜੋੜ ਮੇਲ ਦੌਰਾਨ ਇਹ ਟ੍ਰੈਫ਼ਿਕ ਸਮੱਸਿਆ ਹੋਰ ਵੀ ਗੰਭੀਰ ਹੋਣ ਵਾਲੀ ਹੈ | ਕਿਉਂਕਿ ਫ਼ਤਹਿਗੜ੍ਹ ਸਾਹਿਬ ਨੂੰ ਆਉਣ ਵਾਲੀਆਂ ਸੰਗਤਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਸਰਵਿਸ ਰੋਡ ਤੋਂ ਲੰਘਣ ਲਈ ਜਗ੍ਹਾ ਨਾ ਮਿਲਣ ਕਰਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਵਿਸ ਰੋਡ 'ਤੇ ਖੜ੍ਹੀਆਂ ਕੀਤੀਆਂ ਨਕਾਰਾ ਗੱਡੀਆਂ ਕਾਰਨ ਸਰਵਿਸ ਰੋਡ ਤੰਗ ਹੋ ਗਈ ਹੈ ਅਤੇ ਇੱਥੇ ਹਰ ਵੇਲੇ ਟ੍ਰੈਫ਼ਿਕ ਦਾ ਜਾਮ ਲੱਗਿਆ ਰਹਿੰਦਾ ਹੈ | ਪਰ ਸਕ੍ਰੈਪ ਡੀਲਰਾਂ ਨੂੰ ਕੋਈ ਪ੍ਰਵਾਹ ਨਹੀਂ | ਲੋਕਾਂ ਨੇ ਕਿਹਾ ਕਿ ਅਖ਼ਬਾਰੀ ਬਿਆਨ ਮੁਤਾਬਿਕ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਸਬੰਧੀ ਚੰਡੀਗੜ੍ਹ ਵਿਚ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹੀਦੀ ਸਭਾ ਦੌਰਾਨ ਲੱਖਾਂ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਆਉਣ ਜਾਣ ਵਾਲੀਆਂ ਸਾਰੀਆਂ ਸੜਕਾਂ 'ਤੇ ਨਿਰਵਿਘਨ ਆਵਾਜਾਈ ਬਹਾਲ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਸ਼ਾਇਦ ਇਹ ਨਿਰਦੇਸ਼ ਸਕ੍ਰੈਪ ਦੇ ਡੀਲਰਾਂ 'ਤੇ ਲਾਗੂ ਨਹੀਂ ਹੁੰਦੇ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਨਬੀਪੁਰ ਨੇੜੇ ਸਕ੍ਰੈਪ ਡੀਲਰਾਂ ਵਲੋਂ ਕਬਾੜ ਹੋਈਆਂ ਗੱਡੀਆਂ ਖੜ੍ਹੀਆਂ ਕਰਕੇ ਸਰਵਿਸ ਰੋਡ 'ਤੇ ਕੀਤੇ ਨਜਾਇਜ਼ ਕਬਜ਼ੇ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ ਤਾਂ ਜੋ ਇਸ ਰਸਤੇ ਰਾਹੀਂ ਫ਼ਤਹਿਗੜ੍ਹ ਸਾਹਿਬ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਤਹਿ ਸਿੰਘ ਫੁੱਟਬਾਲ ਅਕੈਡਮੀ ਵਲੋਂ ਐਨ.ਆਰ ਆਈ. ਜੋਗਾ ਸਿੰਘ ਬਾਠ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮੋਟਰਸਾਈਕਲ 'ਚ ਮਾਰੀ ਟੱਕਰ, ਮਾਮਲਾ ਦਰਜ
Ad Position 24