ਬਸੀ ਪਠਾਣਾਂ, 20 ਦਸੰਬਰ (ਪੱਤਰ ਪ੍ਰੇਰਕ)-ਗਊਸ਼ਾਲਾ ਕਮੇਟੀ ਬਸੀ ਪਠਾਣਾਂ ਵਲੋਂ ਪ੍ਰਧਾਨ ਮੋਹਨ ਲਾਲ ਗੋਗਨਾ ਦੀ ਅਗਵਾਈ ਹੇਠ ਗਊਸ਼ਾਲਾ ਵਿਖੇ ਬਣਾਏ ਜਾ ਰਹੇ ਸ੍ਰੀ ਬਾਂਕੇ ਬਿਹਾਰੀ ਤੇ ਭੋਲੇ ਨਾਥ ਮੰਦਿਰ ਦੇ ਹਾਲ ਦਾ ਲੈਂਟਰ ਪਾਇਆ ਗਿਆ | ਲੈਂਟਰ ਪਾਉਣ ਦੇ ਕਾਰਜ ਤੋਂ ਪਹਿਲਾਂ ਗਊਸ਼ਾਲਾ ਕਮੇਟੀ ਮੈਂਬਰਾਂ ਤੇ ਵਿਸੇਸ਼ ਤੌਰ ਤੇ ਪਹੁੰਚੇ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ ਨੇ ਗਊ ਮਾਤਾ ਦੀ ਪੂਜਾ ਅਰਚਨਾ ਕੀਤੀ ਤੇ ਲੈਂਟਰ ਦੇ ਕਾਰਜ ਦਾ ਸ਼ੁੱਭ ਆਰੰਭ ਕੀਤਾ | ਇਸ ਮੌਕੇ ਰਾਜੇਸ਼ ਸਿੰਗਲਾ ਨੇ ਗਊਸ਼ਾਲਾ ਕਮੇਟੀ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਂ ਬਣੀ ਕਮੇਟੀ ਵਲੋ ਗਊਸ਼ਾਲਾ ਪ੍ਰਤੀ ਵਧੀਆ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਸ਼ਹਿਰ ਵਾਸੀਆਂ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਕਮੇਟੀ ਦੇ ਪ੍ਰਧਾਨ ਮੋਹਨ ਲਾਲ ਗੋਗਨਾ ਤੇ ਚੇਅਰਮੈਨ ਅਸ਼ੋਕ ਮੜਕਣ ਨੇ ਦੱਸਿਆ ਕਿ ਅੱਜ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਦੇ ਹਾਲ ਦਾ ਲੈਂਟਰ ਪਾਇਆ ਗਿਆ ਹੈ ਅਤੇ ਜਲਦ ਹੀ ਮੰਦਰ 'ਚ ਮਾਰਬਲ ਲਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮੰਦਰ ਦੇ ਨਿਰਮਾਣ ਕਾਰਜ 'ਚ ਸ਼ਹਿਰ ਵਾਸੀਆਂ ਵਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ | ਇਸ ਮੌਕੇ 'ਤੇ ਪੰਡਿਤ ਵਿਨੈ ਸ਼ਾਸਤਰੀ, ਮੋਹਨ ਲਾਲ ਗੋਗਨਾ, ਅਸ਼ੋਕ ਮੜਕਣ, ਰਾਜਨ ਭੱਲਾ, ਸੰਦੀਪ ਧੀਰ ਬਿੱਲਾ, ਖੁਸ਼ਦੀਪ ਮਲਹੋਤਰਾ, ਜਗਦੀਸ਼ ਸਿੰਘ ਸਰਪੰਚ, ਹਰਮੀਤ ਗਾਬਾ, ਜਸਵਿੰਦਰ ਸਿੰਘ ਜੱਸੀ ਠੇਕੇਦਾਰ, ਰਾਕੇਸ਼ ਕੁਮਾਰ ਰੋਕੀ, ਅਜੈ ਸਿੰਗਲਾ, ਵਿਨੀਤ ਭਾਰਦਵਾਜ, ਪ੍ਰੇਮ ਮਲਹੋਤਰਾ, ਅਰੁਣ ਸ਼ਰਮਾ, ਜਗਦੀਸ਼ ਭੱਲਾ, ਸੰਜੇ ਕੁਮਾਰ, ਰਾਜ ਕੁਮਾਰ ਵੀ ਮੌਜੂਦ ਸਨ |