08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਵਲੋਂ ਨਾਹਰ ਸ਼ੂਗਰ ਮਿੱਲ ਦਾ ਅਚਨਚੇਤ ਦੌਰਾ

Ad Position 21
No active advertisement
ਅਜੀਤ ਡੈਸਕ 21-12-2025
ਅਮਲੋਹ, 20 ਦਸੰਬਰ (ਅੰਮਿ੍ਤ ਸਿੰਘ ਸ਼ੇਰਗਿੱਲ)-ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਵਲੋਂ ਪਿੜਾਈ ਸੀਜ਼ਨ 2025-26 ਨੂੰ ਲੈ ਕੇ ਨਾਹਰ ਸ਼ੂਗਰ ਮਿਲ, ਅਮਲੋਹ ਦਾ ਅਚਨਚੇਤ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਗੰਨੇ ਦੀ ਪਿੜਾਈ, ਤੋਲ ਪ੍ਰਣਾਲੀ ਅਤੇ ਖੰਡ ਦੀ ਰਿਕਵਰੀ ਨਾਲ ਜੁੜੇ ਕੰਮਾਂ ਦਾ ਜਾਇਜ਼ਾ ਲਿਆ | ਇਸ ਦੌਰੇ ਦੌਰਾਨ ਕੇਨ ਕਮਿਸ਼ਨਰ ਨੇ ਮਿਲ ਦੀ ਪੜਤਾਲ ਕਰਦੇ ਹੋਏ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਕਿ ਕਿਸਾਨਾਂ ਨਾਲ ਕਿਸੇ ਵੀ ਕਿਸਮ ਦੀ ਬੇਇਨਸਾਫ਼ੀ ਨਾ ਹੋਵੇ ਅਤੇ ਤੋਲ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਰਹੇ | ਡਾ. ਅਮਰੀਕ ਸਿੰਘ ਨੇ ਮਿਲ ਪ੍ਰਬੰਧਨ ਨੂੰ ਆਦੇਸ਼ ਦਿੱਤਾ ਕਿ ਕੇਵਲ ਅਧਿਕਾਰਤ ਖੇਤਰ ਤੋਂ ਹੀ ਗੰਨਾ ਖ਼ਰੀਦਿਆ ਜਾਵੇ ਅਤੇ ਗੰਨੇ ਦੇ ਤੋਲ ਦੇ ਨਾਲ-ਨਾਲ ਬਾਈਡਿੰਗ ਮਟੀਰੀਅਲ ਦੀ ਨਿਯਮਿਤ ਜਾਂਚ ਕੀਤੀ ਜਾਵੇ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਫ਼ ਗੰਨਾ ਮਿਲ 'ਚ ਲਿਆਂਦਾ ਜਾਵੇ, ਤਾਂ ਜੋ ਬੇਵਜ੍ਹਾ ਕੱਟਾਂ ਤੋਂ ਬਚਿਆ ਜਾ ਸਕੇ | ਕੇਨ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪਿੜਾਈ ਸੀਜ਼ਨ 2025-26 ਲਈ ਗੰਨੇ ਦਾ ਖ਼ਰੀਦ ਮੁੱਲ 15 ਰੁਪਏ ਪ੍ਰਤੀ ਕੁਇੰਟਲ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ | ਉਨ੍ਹਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ, ਖੰਡ ਦੀ ਰਿਕਵਰੀ ਅਤੇ ਗੰਨੇ ਹੇਠ ਰਕਬਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਗੰਨੇ ਦੀ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ ਨਵੀਨਤਮ ਕਾਸ਼ਤਕਾਰੀ ਤਕਨੀਕਾਂ ਅਤੇ ਮਸ਼ੀਨੀਕਰਨ ਅਪਣਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸੀ.ਡੀ.ਪੀ. ਸਕੀਮ ਤਹਿਤ ਲੋੜੀਂਦੀ ਮਸ਼ੀਨਰੀ ਸਬਸਿਡੀ 'ਤੇ ਉਪਲਬਧ ਕਰਵਾਈ ਜਾ ਰਹੀ ਹੈ | ਇਸ ਮੌਕੇ ਸਹਾਇਕ ਗੰਨਾ ਵਿਕਾਸ ਅਫ਼ਸਰ ਗੌਰਵ ਅਰੋੜਾ, ਖੇਤੀਬਾੜੀ ਵਿਕਾਸ ਅਫ਼ਸਰ ਸਰਬਜੀਤ ਸਿੰਘ, ਨਾਹਰ ਸ਼ੂਗਰ ਮਿਲ ਦੇ ਜਨਰਲ ਮੈਨੇਜਰ ਵਾਈ.ਕੇ. ਸਿੰਘ, ਵਾਈਸ ਪ੍ਰੈਜ਼ੀਡੈਂਟ (ਕੇਨ) ਸੁਧੀਰ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਕਿਸਾਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਨਸੂਰਪੁਰ ਨੂੰ ਜੋੜਦੀ ਸੰਪਰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਸ੍ਰੀ ਬਾਂਕੇ ਬਿਹਾਰੀ ਤੇ ਭੋਲੇ ਨਾਥ ਮੰਦਰ ਦੇ ਹਾਲ ਦਾ ਲੈਂਟਰ ਪਾਇਆ
Ad Position 24