ਖਮਾਣੋਂ, 20 ਦਸੰਬਰ (ਮਨਮੋਹਣ ਸਿੰਘ ਕਲੇਰ)-ਖਮਾਣੋਂ ਤੋਂ ਪਿੰਡ ਮਨਸੂਰਪੁਰ ਜੋੜਦੀ ਸੜਕ ਦੀ ਪਿਛਲੇ ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਹੈ, ਜਿਸ ਤੋਂ ਇਲਾਕਾ ਵਾਸੀ ਪਰੇਸ਼ਾਨ ਹੈ | ਇਸ ਸਬੰਧ ਪਿੰਡ ਦੇ ਵਸਨੀਕ ਸਿਕੰਦਰ ਸਿੰਘ, ਬਲਜਿੰਦਰ ਸਿੰਘ ਚੱਕਲ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ, ਕਰਮ ਸਿੰਘ, ਭਜਨ ਸਿੰਘ, ਜਗਪ੍ਰੀਤ ਸਿੰਘ, ਜਗਤਾਰ ਸਿੰਘ ਨੇ ਦੱਸਿਆ ਕਿ ਇਹ ਸੜਕ ਪਿੰਡਾਂ ਰਾਹੀਂ ਪਿੰਡ ਮਨੈਲਾ, ਧਨੌਲਾ, ਮਨੈਲੀ, ਰੱਤੋਂ, ਸੰਧੂਆਂ ਤੋਂ ਆਦਿ ਤੋਂ ਅੱਗੇ ਚਮਕੌਰ ਸਾਹਿਬ ਪਹੁੰਚਦੀ ਹੈ | ਜਿਸ ਤੋਂ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਲੋਕ ਸ਼ਹਿਰ ਖਮਾਣੋਂ ਅਤੇ ਹੋਰਨਾਂ ਮੰਜ਼ਿਲਾਂ 'ਤੇ ਪਹੁੰਚਣ ਲਈ ਆਉਣ ਜਾਣ ਕਰਦੇ ਹਨ | ਇਹੀ ਨਹੀਂ ਇਸ ਸੜਕ ਰਾਹੀਂ ਵਿਦਿਆਰਥੀ ਸਕੂਲਾਂ ਨੂੰ ਜਾਂਦੇ ਹਨ ਕਈ ਵਾਰ ਡਿੱਗ ਕੇ ਜਖਮੀ ਹੋਏ ਹਨ | ਇਸ ਤੋਂ ਇਲਾਵਾ ਬਿਜਲੀ ਘਰ ਅਤੇ ਆਟਾ ਚੱਕੀ ਨੇੜੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਹ ਸੜਕ ਉਕਤ ਥਾਵਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਅਤੇ ਜਿਸ 'ਤੇ ਵੱਡੇ ਡੰੂਘੋਂ ਟੋਏ ਪੈਣ ਕਰਕੇ ਭਾਰੀ ਮਾਤਰਾ 'ਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ | ਇਸ ਸੰਬੰਧੀ ਉਨ੍ਹਾਂ ਕਈ ਵਾਰ ਸਰਕਾਰ ਦੇ ਅਧਿਕਾਰੀਆਂ ਨੂੰ ਇਹ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ | ਲੋਕਾਂ ਦੀ ਮੰਗ ਹੈ ਕਿ ਇਸ ਸਮੱਸਿਆ ਦਾ ਤੁਰੰਤ ਕੋਈ ਹੱਲ ਕੀਤਾ ਜਾਵੇ | ਇਸ ਮੌਕੇ ਸੁਖਵਿੰਦਰ ਸਿੰਘ, ਚਮਨ ਸਿੰਘ, ਸਿਕੰਦਰ ਸਿੰਘ ਖਮਾਣੋਂ, ਬਲਜੀਤ ਸਿੰਘ, ਗੋਰਾ ਪੰਡਿਤ, ਰਿੰਕੂ ਅਤੇ ਭੋਲਾ ਸਿੰਘ ਆਦਿ ਹਾਜ਼ਰ ਸਨ |