ਸੰਘੋਲ, 20 ਦਸੰਬਰ (ਪਰਮਵੀਰ ਸਿੰਘ ਧਨੋਆ)-ਸੰਘੋਲ-ਬਸੀ ਪਠਾਣਾਂ ਸੜਕ ਇਲਾਕਾ ਵਾਸੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ | ਦੱਸਣਯੋਗ ਹੈ ਕਿ ਉਕਤ ਸੜਕ ਅੱਗੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਜੋੜਦੀ ਹੈ, ਜਿੱਥੇ ਹਰ ਲੱਖਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪਹੁੰਚਦੀ ਹੈ | ਸੰਗਤ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ ਬਾਬਾ ਰਣਜੀਤ ਪ੍ਰਬੰਧਕ ਗੁਰਦੁਆਰਾ ਬਾਉਲੀ ਸਾਹਿਬ ਬਾਠਾਂ ਕਲਾਂ, ਬਾਬਾ ਜਸਵੀਰ ਸਿੰਘ ਹਰਗਣਾ, ਬਾਬਾ ਸਤਨਾਮ ਸਿੰਘ ਧੂੰਦਾ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਨੇ ਮੀਟਿੰਗ ਕੀਤੀ ਜਿਸ ਵਿਚ ਸੰਘੋਲ-ਬਸੀ ਪਠਾਣਾਂ ਸੜਕ ਦੇ ਟੋਏ ਪੂਰਨ ਦਾ ਫ਼ੈਸਲਾ ਲਿਆ ਗਿਆ | ਜਿਸਦੀ ਸੇਵਾ ਸੰਗਤ ਵਲੋਂ ਸੋਮਵਾਰ ਤੋਂ ਆਰੰਭ ਹੋਵੇਗੀ ਜੋ ਕਿ ਸੰਘੋਲ ਤੋਂ ਬਸੀ ਪਠਾਣਾਂ ਸ਼ਹਿਰ ਤੱਕ ਟੋਏ ਭਰੇ ਜਾਣਗੇ | ਦੱਸਣਯੋਗ ਹੈ ਕਿ ਬਾਬਾ ਰਣਜੀਤ ਸਿੰਘ ਸੰਗਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਹਿਲਾਂ ਵੀ ਸੰਘੋਲ-ਬਸੀ ਪਠਾਣਾਂ ਤੇ ਇਲਾਕੇ ਦੀਆਂ ਹੋਰਨਾਂ ਸੜਕਾਂ ਦੇ ਟੋਏ ਭਰਨ ਦੀ ਸੇਵਾ ਕਰਦੇ ਆ ਰਹੇ ਹਨ | ਮੀਟਿੰਗ ਮੌਕੇ ਅਮਰਿੰਦਰ ਸਿੰਘ, ਲਵਪ੍ਰੀਤ ਸਿੰਘ ਬਾਠਾਂ, ਬਲਜਿੰਦਰ ਸਿੰਘ ਬਾਠਾਂ, ਪਵਨਦੀਪ ਸਿੰਘ, ਕਰਨੈਲ ਸਿੰਘ ਧੂੰਦਾ, ਹਰਜਿੰਦਰ ਸਿੰਘ ਲੋਹਾਰਮਾਜਰਾ, ਪੂਸ਼ਨ ਰਾਣਾ ਸਰਪੰਚ ਸੰਘੋਲ, ਗੁਰਦੀਪ ਸਿੰਘ ਸੰਘੋਲ, ਗੁਰਚਰਨ ਸਿੰਘ ਮਹਿਦੂਦਾਂ, ਜਸਵੀਰ ਢਿੱਲੋਂ ਲੋਹਾਰੀ ਆਦਿ ਮੌਜੂਦ ਰਹੇ |