ਅਮਲੋਹ, 20 ਦਸੰਬਰ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੜੇ ਉਮੀਦਵਾਰਾਂ ਦੇ ਘਰ-ਘਰ ਜਾ ਕੇ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ | ਰਾਜੂ ਖੰਨਾ ਨੇ ਕਿਹਾ ਕਿ ਸਰਕਾਰ ਵਲੋਂ ਵੋਟਰਾਂ ਨੂੰ ਹਰ ਪੱਖ ਤੋਂ ਡਰਾਇਆ ਤੇ ਧਮਕਾਇਆ ਗਿਆ, ਪਰ ਉਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਈ ਰੱਖਿਆ ਤੇ ਪ੍ਰਚਾਰ ਵਿਚ ਕੋਈ ਕਸਰ ਨਹੀਂ ਛੱਡੀ | ਖੰਨਾ ਨੇ ਕਿਹਾ ਕਿ ਉਹ ਹਲਕਾ ਅਮਲੋਹ ਦੇ ਹਰ ਵਰਕਰ ਤੇ ਆਗੂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਦਿਨ ਰਾਤ ਪ੍ਰਚਾਰ ਕੀਤਾ | ਉਨ੍ਹਾਂ ਨੇ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਹਮੇਸ਼ਾ ਉਨ੍ਹਾਂ ਨਾਲ ਡੱਟ ਕੇ ਖੜ੍ਹੀ ਹੈ | ਇਸ ਮੌਕੇ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਹਰਸ਼ਦੀਪ ਸਿੰਘ ਕੁੰਜਾਰੀ, ਰਣਜੀਤ ਸਿੰਘ ਘੋਲਾ ਰੁੜਕੀ, ਹਰਿੰਦਰ ਸਿੰਘ ਦੀਵਾ, ਸੰਤੋਖ ਸਿੰਘ ਜੰਜੂਆ, ਸੁਬੇਗ ਸਿੰਘ ਕੁੰਜਾਰੀ, ਹਰਦੀਪ ਕੌਰ ਰੁੜਕੀ, ਰਾਜਿੰਦਰ ਸਿੰਘ ਰਾਜੀ ਬਲਿੰਗ, ਰਾਣੀ ਬੇਗਮ, ਜੋਗਿੰਦਰ ਸਿੰਘ ਸਲਾਣਾ, ਸ਼ਰਧਾ ਸਿੰਘ ਛੰਨਾ, ਡਾ. ਅਰਜਨ ਸਿੰਘ, ਕਰਮ ਸਿੰਘ ਘੁਟੀਂਡ, ਕੇਸਰ ਸਿੰਘ ਸਲਾਣਾ, ਗੁਰਦੀਪ ਸਿੰਘ ਮੰਡੋਫਲ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਕੁਲਦੀਪ ਸਿੰਘ ਮਛਰਾਈ, ਕਮਲਜੀਤ ਕੌਰ ਘੁਟੀਂਡ, ਹਰਬੰਸ ਸਿੰਘ ਚੌਬਦਾਰਾ, ਨੀਟਾ ਪਹੇੜੀ, ਮਨਜੀਤ ਕੌਰ ਖਨਿਆਣ, ਸੁਖਵਿੰਦਰ ਸਿੰਘ ਸੁੱਖੂ, ਰਾਜੂ ਖਾਂ ਸਲਾਣਾ, ਯਾਦਵਿੰਦਰ ਸਿੰਘ, ਨਾਜ਼ਰ ਸਿੰਘ ਕਲਾਲਮਾਜਰਾ, ਭਗਵੰਤ ਸਿੰਘ ਗੱਗੀ ਸਰਪੰਚ, ਪ੍ਰਕਾਸ਼ ਸਿੰਘ ਚੌਬਦਾਰਾ, ਨਰਿੰਦਰ ਸਿੰਘ ਪਨਾਗ, ਦੀਪਾ ਸਲਾਣਾ, ਹਰਮੇਸ਼ ਸਿੰਘ, ਗੁਰਿੰਦਰ ਸਿੰਘ ਸਲਾਣਾ, ਕੁਲਜੀਤ ਸਿੰਘ ਮਾਜਰਾ, ਰਾਜੂ ਬਾਬਾ ਖਨਿਆਣ, ਜਰਨੈਲ ਸਿੰਘ ਨੰਬਰਦਾਰ ਰਾਮਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਮੌਜੂਦ ਸਨ |