13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਗਨਰੇਗਾ ਦਾ ਨਾਂਅ ਬਦਲਣ ਤੇ ਢਾਂਚੇ 'ਚ ਤਬਦੀਲੀ ਕਰਨ ਦੀ ਕੋਸ਼ਿਸ਼ ਨਿਰਾਸ਼ਾਜਨਕ <br/>

Ad Position 21
No active advertisement
ਅਜੀਤ ਡੈਸਕ 22-12-2025
ਖਮਾਣੋਂ, 21 ਦਸੰਬਰ (ਜੋਗਿੰਦਰ ਪਾਲ)-ਪੰਜਾਬ ਕਾਂਗਰਸ ਕਮੇਟੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ ਦੀ ਪ੍ਰਧਾਨਗੀ ਹੇਠ ਖਮਾਣੋਂ ਵਿਖੇ ਕੇਂਦਰ ਸਰਕਾਰ ਵਲੋਂ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਮਗਨਰੇਗਾ ਦੀ ਥਾਂ 'ਤੇ ਇਕ ਨਵਾਂ ਬਿੱਲ ਵੀ.ਬੀ.ਜੀ. ਰਾਮ ਲਿਆਉਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਇਹ ਕਦਮ ਨਾ ਸਿਰਫ਼ ਇਸ ਇਤਿਹਾਸਕ ਕਾਨੂੰਨ ਦੇ ਨਾਂ ਵਿਚੋਂ 'ਮਹਾਤਮਾ' ਸ਼ਬਦ ਹਟਾ ਕੇ ਰਾਸ਼ਟਰ ਪਿਤਾ ਦਾ ਅਪਮਾਨ ਕਰਨਾ ਹੈ, ਸਗੋਂ ਇਹ ਪੇਂਡੂ ਗ਼ਰੀਬਾਂ ਦੇ ਰੁਜ਼ਗਾਰ ਦੇ ਅਧਿਕਾਰ ਨੂੰ ਵੀ ਖ਼ਤਮ ਕਰਨ ਦੀ ਸਾਜ਼ਿਸ਼ ਹੈ | ਐਕਟ ਦੇ ਨਾਂਅ ਵਿਚੋਂ ਮਹਾਤਮਾ ਗਾਂਧੀ ਦਾ ਨਾਂਅ ਹਟਾਉਣਾ ਇਕ ਗੈਰ-ਜ਼ਰੂਰੀ ਅਤੇ ਨਿੰਦਣਯੋਗ ਕਾਰਵਾਈ ਹੈ | ਇਹ ਰਾਜਨੀਤਿਕ ਬਦਲਾਖੋਰੀ ਨੂੰ ਦਰਸਾਉਂਦਾ ਹੈ | ਬਿੱਲ ਵਿਚ ਕੇਂਦਰ ਦੀ ਫੰਡਿੰਗ ਨੂੰ 100 ਫ਼ੀਸਦੀ ਤੋਂ ਘਟਾ ਕੇ 60-40 ਦੇ ਅਨੁਪਾਤ ਵਿਚ ਬਦਲਣ ਦੀ ਤਜਵੀਜ਼ ਹੈ | ਇਸ ਨਾਲ ਰਾਜ ਸਰਕਾਰਾਂ 'ਤੇ ਗੈਰ-ਵਾਜਬ ਵਿੱਤੀ ਬੋਝ ਪਵੇਗਾ, ਜਿਸ ਕਾਰਨ ਕੰਮ-ਕਾਜ ਪ੍ਰਭਾਵਿਤ ਹੋਵੇਗਾ | ਨਵੇਂ ਬਿੱਲ ਦਾ ਮਕਸਦ ਡਿਮਾਂਡ-ਅਧਾਰਿਤ ਮਾਡਲ ਨੂੰ ਖ਼ਤਮ ਕਰਕੇ ਇਸ ਦੀ ਥਾਂ ਪੂਰਵ-ਨਿਰਧਾਰਤ ਮਾਡਲ ਲਿਆਉਣਾ ਹੈ, ਜੋ ਅਸਲ ਵਿਚ ਪੇਂਡੂ ਲੋਕਾਂ ਦੇ ਕੰਮ ਦੀ ਮੰਗ ਕਰਨ ਦੇ ਅਧਿਕਾਰ ਨੂੰ ਕਮਜ਼ੋਰ ਕਰ ਦੇਵੇਗਾ | ਆਗੂਆਂ ਨੇ ਇਸ ਲੋਕ ਵਿਰੋਧੀ ਬਿੱਲ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਮਗਨਰੇਗਾ ਨੂੰ ਉਸੇ ਪੁਰਾਣੇ ਰੂਪ ਵਿਚ ਜਾਰੀ ਰੱਖੇ, ਜਿੱਥੇ ਪੇਂਡੂ ਮਜ਼ਦੂਰਾਂ ਦੇ ਹਿਤਾਂ ਦੀ ਸੁਰੱਖਿਆ ਯਕੀਨੀ ਬਣਾਈ ਗਈ ਸੀ | ਇਸ ਮੌਕੇ ਜ਼ਿਲ੍ਹਾ ਪਰੀਸ਼ਦ ਮੈਂਬਰ ਜਸਪ੍ਰੀਤ ਕੌਰ ਰੱਤੋਂ, ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ, ਅਮਨਦੀਪ ਕੌਰ ਢੋਲੇਵਾਲ, ਐਡ. ਹਰਨੇਕ ਸਿੰਘ ਦੀਵਾਨਾ, ਸਾਬਕਾ ਨਗਰ ਪੰਚਾਇਤ ਪ੍ਰਧਾਨ ਡਾਕਟਰ ਅਮਰਜੀਤ ਸੋਹਲ, ਸਾਬਕਾ ਕਮਾਡੈਂਟ ਪ੍ਰੀਤਮ ਸਿੰਘ ਬਾਜਵਾ, ਦਵਿੰਦਰ ਸਿੰਘ ਜੱਲ੍ਹਾ, ਪਰਵੀਨ ਰਾਣਾ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ, ਰਾਜਵਿੰਦਰ ਸਿੰਘ ਭੁੱਟਾ, ਗੁਰਸੇਵਕ ਸਿੰਘ, ਮੇਵਾ ਸਿੰਘ ਧਨੌਲਾ, ਐਡਵੋਕੇਟ ਰੁਪਿੰਦਰ ਸਿੰਘ ਰਾਮਗੜ੍ਹ, ਨੌਨਿਹਾਲ ਸਿੰਘ ਟੋਡਰਪੁਰ, ਗੁਰਚਰਨ ਸਿੰਘ ਚੰਨੀ, ਇੰਦਰਜੀਤ ਦੀਵਾਨਾ, ਮਨਜੀਤ ਸਿੰਘ ਕੋਟਲਾ, ਹਰਕਮਲ ਸਿੰਘ ਹਰਗਣਾਂ, ਧਰਮ ਸਿੰਘ ਸੰਮਤੀ ਮੈਂਬਰ, ਗੁਰਨਾਮ ਸਿੰਘ ਖੰਟ, ਸ਼ਸ਼ੀ ਰਾਜ ਸੰਘੋਲ, ਅਮਰੀਕ ਸਿੰਘ, ਰਮੇਸ਼ ਕੁਮਾਰ ਭੜੀ, ਗੁਰਮੇਲ ਸਿੰਘ, ਤਰਨਵੀਰ ਸਿੰਘ ਕੋਟਲਾ, ਪੂਨਮ ਖਮਾਣੋਂ, ਪਰਮਿੰਦਰ ਕੌਰ ਕੰਗ ਬਲਾਕ ਪ੍ਰਧਾਨ ਇਸਤਰੀ ਵਿੰਗ, ਹਰਮਨ ਬਰਵਾਲੀ, ਅਸ਼ੋਕ ਗੌਤਮ ਬਸੀ, ਗੁਰਮੀਤ ਸਿੰਘ, ਕੌਰ ਸਿੰਘ ਦੇਦੜਾਂ, ਕੁਲਵੰਤ ਸਿੰਘ ਨੰਦਪੁਰ, ਸੰਤੋਸ਼ ਕੁਮਾਰ ਬਬਲਾ, ਗੁਰਮੁਖ ਸਿੰਘ ਪੰਡਰਾਲੀ, ਦਵਿੰਦਰ ਸਿੰਘ ਜੱਲ੍ਹਾ, ਬੱਬੂ ਖਾਨ ਨੰਦਪੁਰ, ਜਗਜੀਤ ਸਿੰਘ ਨੰਬਰਦਾਰ ਚਨਾਰਥਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਸੜਕ ਕੰਢੇ ਦਰੱਖਤਾਂ 'ਤੇ ਰਿਫ਼ਲੈਕਟਰ ਲਗਾਏ <br/> ਅਗਲੀ ਖ਼ਬਰ ਕੁੱਟਮਾਰ ਕਰਨ ਦੇ ਦੋਸ਼ 'ਚ ਪਰਚਾ ਦਰਜ
Ad Position 24