ਗੁਰਪ੍ਰੀਤ ਕੌਰ ਨੇ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰ ਇਲਾਕੇ ਦਾ ਨਾਂਅ ਕੀਤਾ ਰੌਸ਼ਨ
ਅਜੀਤ ਡੈਸਕ
22-12-2025
ਸਮਾਣਾ, 21 ਦਸੰਬਰ (ਪ੍ਰੀਤਮ ਸਿੰਘ ਨਾਗੀ)-ਸਮਾਣਾ ਦੀ ਗੁਰਪ੍ਰੀਤ ਕੌਰ ਸਾਬਕਾ ਆਰਮੀ ਕੈਪਟਨ ਨੇ ਪੀ.ਸੀ.ਐਸ. ਪਾਸ ਕਰਕੇ ਪਰਿਵਾਰ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸਮਾਣਾ ਸ਼ਹਿਰ ਲਈ ਮਾਣ ਦੀ ਗੱਲ ਹੈ | ਗੁਰਪ੍ਰੀਤ ਕੌਰ, ਜੋ ਪਹਿਲਾਂ ਭਾਰਤੀ ਫ਼ੌਜ ਵਿਚ ਕੈਪਟਨ ਰਹਿ ਚੁੱਕੀ ਹੈ, ਨੇ ਹੁਣ ਪੀ.ਸੀ.ਐਸ. ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕਰ ਲਈ ਹੈ | ਗੁਰਪ੍ਰੀਤ ਕੌਰ ਲੈਫਟੀਨੈਂਟ ਕਮਾਂਡਰ ਰਾਗਨਦੀਪ ਸਿੰਘ ਦੀ ਪਤਨੀ ਹਨ ਅਤੇ ਸੇਵਾਮੁਕਤ ਪੀ.ਆਰ.ਟੀ.ਸੀ. ਇੰਸਪੈਕਟਰ ਗੁਰਸੇਵਕ ਸਿੰਘ ਦੀ ਨੂੰ ਹ ਹਨ | ਇਸ ਉਪਲਬਧੀ 'ਤੇ ਸਮਾਣਾ ਵਾਸੀਆਂ ਵਲੋਂ ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਹੈ | ਲੋਕਾਂ ਨੇ ਕਿਹਾ ਕਿ ਗੁਰਪ੍ਰੀਤ ਕੌਰ ਨੌਜਵਾਨਾਂ ਲਈ ਪੇ੍ਰਰਨਾਸਰੋਤ ਬਣੀ ਹੈ |