28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦੋ ਕਾਰਾਂ ਦੀ ਟੱਕਰ 'ਚ ਸਵਾਰ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 02-06-2025
ਵਡਾਲਾ ਗ੍ਰੰਥੀਆਂ, 1 ਜੂਨ (ਗੁਰਪ੍ਰਤਾਪ ਸਿੰਘ ਕਾਹਲੋਂ)-ਨਜ਼ਦੀਕੀ ਬਟਾਲਾ-ਕਾਹਨੂੰਵਾਨ ਰੋਡ ਉੱਪਰ ਅੱਡਾ ਮਲਕਪੁਰ ਵਿਖੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਕਾਰ ਸਵਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਜਾਣਕਾਰੀ ਦਿੰਦਿਆਂ ਪਿੰਡ ਮਲਕਪੁਰ ਅੱਡੇ ਦੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਯੂ.ਪੀ.52-ਬੀ.ਡਬਲਯੂ.7215 ਨੰਬਰ ਕਾਰ ਬਟਾਲੇ ਵਾਲੇ ਪਾਸੇ ਨੂੰ ਜਾ ਰਹੀ ਸੀ, ਜਿਸ ਨਾਲ ਬਟਾਲੇ ਵਲੋਂ ਆ ਰਹੀ ਵਰਨਾ ਕਾਰ ਐਚ.ਆਰ.06-ਏ.ਕਿਉ2373, ਜੋ ਕਿ ਕਿਸੇ ਵਾਹਨ ਨੂੰ ਕਰਾਸ ਕਰ ਰਹੀ ਸੀ ਕਿ ਇਸ ਕਾਰ ਵਿਚ ਆ ਵੱਜੀ, ਜਿਸ ਨਾਲ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਕਸਾਨੀਆਂ ਗਈਆਂ ਅਤੇ ਵਰਨਾ ਕਾਰ ਵਿਚ ਸਵਾਰ ਨੌਜਵਾਨ, ਜੋ ਕਿ ਨਜਦੀਕੀ ਪਿੰਡ ਪੇਰੋਸ਼ਾਹ ਵਿਖੇ ਹੋ ਰਹੀਆਂ ਖੇਡਾਂ ਵਿਚ ਭਾਗ ਲੈਣ ਲਈ ਜਾ ਰਹੇ ਸਨ, ਵੀ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਅਸੀਂ ਇਸ ਘਟਨਾ ਦੇ ਤੁਰੰਤ ਬਾਅਦ 108 ਨੰਬਰ 'ਤੇ ਐਂਬੂਲੈਂਸ ਬੁਲਾ ਕੇ ਡਾਕਟਰੀ ਸਹਾਇਤਾ ਲਈ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦੀ ਰਿਹਾਈ ਲਈ 2 ਜੂਨ ਨੂੰ ਡੀ. ਸੀ. ਦਫ਼ਤਰ ਅੱਗੇ ਪੇਂਡੂ ਮਜ਼ਦੂਰ ਯੂਨੀਅਨ ਕਰੇਗੀ ਰੋਸ ਮੁਜ਼ਾਹਰਾ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ
Ad Position 24