29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮਜ਼ਦੂਰ ਦੀ ਰਿਹਾਈ ਲਈ 2 ਜੂਨ ਨੂੰ ਡੀ. ਸੀ. ਦਫ਼ਤਰ ਅੱਗੇ ਪੇਂਡੂ ਮਜ਼ਦੂਰ ਯੂਨੀਅਨ ਕਰੇਗੀ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 02-06-2025
ਭੈਣੀ ਮੀਆਂ ਖਾਂ, 1 ਜੂਨ (ਜਸਬੀਰ ਸਿੰਘ ਬਾਜਵਾ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੇਲ੍ਹ 'ਚ ਡੱਕੇ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਲਈ ਡੀ.ਸੀ. ਦਫ਼ਤਰ ਵਿਖੇ 2 ਜੂਨ ਨੂੰ ਧਰਨਾ ਲਗਾਇਆ ਜਾਵੇਗਾ | ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਦੱਸਿਆ ਕਿ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਹੈ, ਜਿਸ ਦਾ ਕੋਈ ਵਾਲੀਵਾਰਿਸ ਨਹੀਂ ਹੈ ਪਰ ਪੰਜਾਬ ਸਰਕਾਰ ਅਜਿਹੀਆਂ ਜ਼ਮੀਨਾਂ ਬੇਜ਼ਮੀਨੇ ਲੋਕਾਂ ਨੂੰ ਤਕਸੀਮ ਕਰਨ ਦੀ ਬਜਾਏ ਇਹ ਮੰਗ ਕਰਨ ਵਾਲੇ ਲੋਕਾਂ ਨੂੰ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਇਨ੍ਹਾਂ ਦੀ ਕੁੱਟਮਾਰ ਕਰ ਕੇ ਜ਼ੇਲ੍ਹਾਂ ਦੀਆਂ ਸੀਖ਼ਾਂ ਪਿੱਛੇ ਡੱਕ ਰਹੀ ਹੈ | ਪੰਜਾਬ ਸਰਕਾਰ ਦੀ ਇਸ ਵਧੀਕੀ ਵਿਰੁੱਧ ਜ਼ੇਲ੍ਹ 'ਚ ਡੱਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮਰਦ-ਅÏਰਤਾਂ ਕਾਰਕੁੰਨਾਂ ਨੂੰ ਰਿਹਾਅ ਕਰਵਾਉਣ ਲਈ ਰੋਸ ਧਰਨਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰ ਕੇ ਅਜਿਹੀਆਂ ਜ਼ਮੀਨਾਂ ਨੂੰ ਬੇਜ਼ਮੀਨੇ ਗ਼ਰੀਬ, ਦਲਿਤਾਂ, ਮਜ਼ਦੂਰਾਂ ਤੇ ਕਿਸਾਨਾਂ ਵਿਚ ਤਕਸੀਮ ਕਰਵਾਉਣ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਉਣਗੇ | ਹੁਣ ਇਸ ਜ਼ਮੀਨ 'ਚ ਇਕ ਧਿਰ ਰਾਜੇ ਦੇ ਅਖੌਤੀ ਵਾਰਿਸ ਬਣ ਕੇ ਜ਼ਮੀਨ ਦੱਬੀ ਬੈਠੇ ਹਨ | ਦੂਜੀ ਧਿਰ ਹਜ਼ਾਰਾਂ ਕਿਰਤੀ ਪਰਿਵਾਰ ਹਨ, ਜੋ ਸੰਵਿਧਾਨ ਦੇ ਹਵਾਲੇ ਨਾਲ ਇਸ ਦੇ ਵਾਰਿਸ ਬਣਦੇ ਹਨ ਪਰ ਨਵੰਬਰ 2023 'ਚ ਸੂਬਾ ਪ੍ਰਸ਼ਾਸਨ ਨੇ ਤੀਜੀ ਧਿਰ ਬਣ ਕੇ ਜ਼ਮੀਨ ਦਾ ਇੰਤਕਾਲ ਪੰਜਾਬ ਸਰਕਾਰ ਦੇ ਨਾਂਅ ਕਰਾ ਲਈ ਹੈ, ਜੋ ਬਿਲਕੁਲ ਗੈਰ ਕਾਨੂੰਨੀ ਤੇ ਗੈਰ ਵਾਜਬ ਹੈ | ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 2 ਜੂਨ ਵਾਲੇ ਦਿਨ ਸਮੁੱਚੇ ਪੰਜਾਬ ਜ਼ਿਲ੍ਹਾ ਕੇਂਦਰਾਂ 'ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ | ਇਸ ਮੌਕੇ ਹਾਜ਼ਰ ਮਜ਼ਦੂਰ ਯੂਨੀਅਨ ਦੇ ਮੈਂਬਰ ਰਾਮ ਮੂਰਤੀ ਪੰਡੋਰੀ, ਦਲਬੀਰ ਸਿੰਘ ਲੀਲ੍ਹ ਕੂਲ੍ਹਾਂ, ਅੰਮਿ੍ਤਪਾਲ ਸਿੰਘ, ਸੁਖਵਿੰਦਰਪਾਲ ਬੱਬਲੂ ਮਾੜੀ ਪੰਨਵਾਂ, ਸੁਲੱਖਣ ਸਿੰਘ ਕੋਟ ਟੋਡਰ ਮੱਲ, ਸੁੱਚਾ ਸਿੰਘ, ਜਰਨੈਲ ਸਿੰਘ ਪਨਿਆੜ ਤੇ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਦੋ ਕਾਰਾਂ ਦੀ ਟੱਕਰ 'ਚ ਸਵਾਰ ਗੰਭੀਰ ਜ਼ਖ਼ਮੀ
Ad Position 24