29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੀਵਰੇਜ ਅਤੇ ਅੰਮਿ੍ਤ-2 ਪ੍ਰੋਜੈਕਟ ਸੰਬੰਧੀ ਝੂਠੀ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਚੇਅਰਮੈਨ ਬਹਿਲ-ਪਾਹੜਾ • ਕਿਹਾ, ਕੇਂਦਰ ਸਰਕਾਰ ਨਾਲ ਸੰਬੰਧਿਤ ਇਹ ਦੋਵੇਂ ਪ੍ਰੋਜੈਕਟ ਨਗਰ ਕੌਂਸਲ ਨੇ ਕਰਵਾਏ ਪਾਸ

Ad Position 21
No active advertisement
ਅਜੀਤ ਡੈਸਕ 02-06-2025
ਗੁਰਦਾਸਪੁਰ, 1 ਜੂਨ (ਗੁਰਪ੍ਰਤਾਪ ਸਿੰਘ)-ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਵਲੋਂ ਸੂਬਾ ਸਰਕਾਰ ਉੱਪਰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਸਿਹਰਾ ਆਪਣੇ ਸਿਰ ਲੈਣ ਦਾ ਦੋਸ਼ ਲਗਾਇਆ ਹੈ | ਗੁਰਦਾਸਪੁਰ ਦੇ ਆਈ.ਟੀ.ਆਈ. ਖੇਤਰ ਵਿਚ ਸੀਵਰੇਜ ਪਾਉਣ ਦੇ 10 ਕਰੋੜ ਰੁਪਏ ਦੇ ਪ੍ਰੋਜੈਕਟ ਬਾਰੇ ਪਾਹੜਾ ਨੇ ਕਿਹਾ ਕਿ ਕੌਂਸਲ ਅਧਿਕਾਰੀਆਂ ਨੇ ਜਨਵਰੀ ਵਿਚ ਜਲ ਸਪਲਾਈ ਵਿਭਾਗ ਨੂੰ ਪ੍ਰਵਾਨਗੀ ਲਈ ਇਕ ਪ੍ਰਪੋਜ਼ਲ ਭੇਜਿਆ ਸੀ | ਇਸ ਤੋਂ ਬਾਅਦ ਵਿਭਾਗ ਵਲੋਂ 13 ਮਾਰਚ 2025 ਨੂੰ ਇਸ ਪ੍ਰੋਜੈਕਟ ਲਈ ਨਗਰ ਕੌਂਸਲ ਤੋਂ ਪ੍ਰਸਤਾਵ ਮੰਗਿਆ ਗਿਆ | ਜਿਸ ਦੇ ਸੰਬੰਧ ਵਿਚ ਕੌਂਸਲ ਵਲੋਂ 15 ਅਪ੍ਰੈਲ 2025 ਨੂੰ ਵਿਭਾਗ ਨੂੰ ਪ੍ਰਸਤਾਵ ਨੰਬਰ 275 ਭੇਜਿਆ ਗਿਆ | ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਪ੍ਰੋਜੈਕਟ ਪਾਸ ਹੋਣ ਤੋਂ ਬਾਅਦ ਟੈਂਡਰ ਵੀ ਜਾਰੀ ਕੀਤੇ ਗਏ | ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ, ਜੋ ਕਿ ਨਗਰ ਕੌਂਸਲ ਵਲੋਂ ਸਖ਼ਤ ਮਿਹਨਤ ਤੋਂ ਬਾਅਦ ਪਾਸ ਕਰਵਾਇਆ ਗਿਆ ਹੈ | ਪਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਇਸ ਪ੍ਰੋਜੈਕਟ ਲਈ ਆਪਣੀ ਪਿੱਠ ਥਪਥਪਾ ਰਹੇ ਹਨ | ਪਾਹੜਾ ਨੇ ਦੋਸ਼ ਲਗਾਇਆ ਕਿ ਜਿਸ ਅੰਮਿ੍ਤ-2 ਸਕੀਮ ਤਹਿਤ ਚੇਅਰਮੈਨ ਬਹਿਲ ਸ਼ਹਿਰ ਵਿਚ 36 ਕਿੱਲੋਮੀਟਰ ਪਾਣੀ ਦੀ ਸਪਲਾਈ ਲਾਈਨ ਵਿਛਾਉਣ ਦੀ ਗੱਲ ਕਰ ਰਹੇ ਹਨ, ਉਹ ਵੀ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ | ਉਨ੍ਹਾਂ ਦੱਸਿਆ ਕਿ ਸਾਲ 2022 ਵਿਚ ਜਲ ਸਪਲਾਈ ਵਿਭਾਗ ਚੰਡੀਗੜ੍ਹ ਨੇ ਇਸ ਪ੍ਰੋਜੈਕਟ ਸਬੰਧੀ ਪ੍ਰਸਤਾਵ ਮੰਗਿਆ ਸੀ | ਜਿਸ ਦੇ ਜਵਾਬ ਵਿਚ 27 ਮਈ 2022 ਨੂੰ ਨਗਰ ਕੌਂਸਲ ਵਲੋਂ ਜਲ ਸਪਲਾਈ ਵਿਭਾਗ ਚੰਡੀਗੜ੍ਹ ਨੂੰ ਪ੍ਰਸਤਾਵ ਨੰਬਰ 9 ਭੇਜਿਆ ਗਿਆ ਸੀ | ਜਿਸ ਤੋਂ ਬਾਅਦ ਜਲ ਸਪਲਾਈ ਵਿਭਾਗ ਚੰਡੀਗੜ੍ਹ ਵਲੋਂ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਗਈ, ਜਿਸ ਲਈ ਟੈਂਡਰ ਮੰਗੇ ਗਏ ਹਨ | ਉਨ੍ਹਾਂ ਕਿਹਾ ਕਿ ਟੈਂਡਰ ਖੁੱਲ੍ਹਦੇ ਹੀ ਸਕੀਮ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 28 ਮਈ 2021 ਨੂੰ ਨਗਰ ਕੌਂਸਲ ਨੇ ਐਸ.ਟੀ.ਪੀ. ਸਬੰਧੀ ਸੰਯੁਕਤ ਡਾਇਰੈਕਟਰ ਨੂੰ ਪ੍ਰਸਤਾਵ ਭੇਜਿਆ ਸੀ | ਜਿਸ ਤਹਿਤ ਜ਼ਮੀਨ ਖ਼ਰੀਦੀ ਜਾਣੀ ਹੈ | ਪ੍ਰੋਜੈਕਟ ਸਥਾਪਿਤ ਹੋਣ ਤੋਂ ਬਾਅਦ ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਟ੍ਰੀਟ ਕੀਤਾ ਜਾਵੇਗਾ | ਇਹ ਪ੍ਰੋਜੈਕਟ ਵੀ ਜਲਦੀ ਸ਼ੁਰੂ ਹੋਵੇਗਾ | ਉਨ੍ਹਾਂ ਦੋਸ਼ ਲਗਾਏ ਕਿ ਚੇਅਰਮੈਨ ਬਹਿਲ ਸਿਰਫ਼ ਝੂਠੀ ਪ੍ਰਸਿੱਧੀ ਹਾਸਲ ਕਰਨ ਲਈ ਇਨ੍ਹਾਂ ਪ੍ਰੋਜੈਕਟਾਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਕਿ ਨਗਰ ਕੌਂਸਲ ਨੇ ਦੋਵੇਂ ਪ੍ਰੋਜੈਕਟਾਂ ਨੂੰ ਪਾਸ ਕਰਵਾਉਣ ਲਈ ਸਖ਼ਤ ਮਿਹਨਤ ਕੀਤੀ ਹੈ | ਉਨ੍ਹਾਂ ਕਿਹਾ ਕਿ ਚੇਅਰਮੈਨ ਬਹਿਲ ਕੇਵਲ ਰਾਜਨੀਤਿਕ ਲਾਭ ਹਾਸਲ ਕਰਨ ਲਈ ਅਜਿਹਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਚੇਅਰਮੈਨ ਬਹਿਲ ਜਦੋਂ ਮਰਜ਼ੀ ਆਹਮੋ-ਸਾਹਮਣੇ ਬੈਠ ਕੇ ਇਸ ਮੁੱਦੇ 'ਤੇ ਉਨ੍ਹਾਂ ਨਾਲ ਬਹਿਸ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਲੋਂ ਡੀ. ਏ. ਵੀ. ਦੇ 140ਵੇਂ ਸਥਾਪਨਾ ਦਿਵਸ ਨੂੰ 11 ਕੁੰਡੀਆ ਹਵਨ ਯੱਗ ਨਾਲ ਮਨਾਇਆ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ
Ad Position 24