29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜੀਆ ਲਾਲ ਮਿੱਤਲ ਸਕੂਲ ਵਲੋਂ ਡੀ. ਏ. ਵੀ. ਦੇ 140ਵੇਂ ਸਥਾਪਨਾ ਦਿਵਸ ਨੂੰ 11 ਕੁੰਡੀਆ ਹਵਨ ਯੱਗ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 02-06-2025
ਗੁਰਦਾਸਪੁਰ, 1 ਜੂਨ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਨੇ ਡੀ.ਏ.ਵੀ. ਦੇ 140ਵੇਂ ਸਥਾਪਨਾ ਦਿਵਸ 'ਤੇ 11 ਕੁੰਡੀਆ ਯੱਗ ਦਾ ਆਯੋਜਨ ਕੀਤਾ | ਇਸ ਸਮਾਗਮ ਵਿਚ ਰਾਜਨ ਮਿੱਤਲ, ਅਮਨ ਮਿੱਤਲ ਅਤੇ ਨੀਲ ਕਮਲ, ਸੁਭਾਸ਼ ਮਹਾਜਨ, ਰੋਹਿਤ ਮਹਾਜਨ, ਪੂਨਮ ਮਿੱਤਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਪਿ੍ੰਸੀਪਲ ਰਾਜੀਵ ਭਾਰਤੀ ਅਤੇ ਸਮੁੱਚੇ ਸਟਾਫ਼ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਸਭ ਤੋਂ ਪਹਿਲਾਂ ਹਵਨ ਯੱਗ ਦੇ ਪਵਿੱਤਰ ਮੰਤਰਾਂ ਨਾਲ ਸਾਰਿਆਂ ਨੇ ਮਿਲ ਕੇ ਵਿਸ਼ਵ ਸ਼ਾਂਤੀ, ਸਾਰਿਆਂ ਦੀ ਤਰੱਕੀ ਅਤੇ ਇਕ ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਲਈ ਵਿਸ਼ੇਸ਼ ਭੇਟਾਂ ਚੜ੍ਹਾਈਆਂ | ਸਕੂਲ ਦੇ ਚੇਅਰਮੈਨ ਬਾਲ ਕਿ੍ਸ਼ਨ ਮਿੱਤਲ (ਸਕੱਤਰ ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਨਵੀਂ ਦਿੱਲੀ) ਨੇ ਆਪਣੇ ਸੰਦੇਸ਼ ਰਾਹੀਂ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਡੀ.ਏ.ਵੀ. ਨੇ ਆਪਣੀ ਸਥਾਪਨਾ ਦੇ 139 ਸਾਲ ਪੂਰੇ ਕਰ ਲਏ ਹਨ ਅਤੇ ਇਸ ਦਾ ਪੂਰਾ ਸਿਹਰਾ ਸਵਾਮੀ ਦਯਾਨੰਦ ਅਤੇ ਉਨ੍ਹਾਂ ਦੇ ਹੋਰ ਚੇਲਿਆਂ, ਪੈਰੋਕਾਰਾਂ ਲਾਲਾ ਲਾਜਪਤ ਰਾਏ, ਮਹਾਤਮਾ ਹੰਸਰਾਜ, ਪੰਡਿਤ ਗੁਰੂ ਦੱਤ ਵਿਦਿਆਰਥੀ, ਮਹਾਤਮਾ ਆਨੰਦ ਸਵਾਮੀ ਨੂੰ ਜਾਂਦਾ ਹੈ | ਪਹਿਲਾ ਡੀ.ਏ.ਵੀ. ਸੰਸਥਾਨ ਲਾਹੌਰ ਵਿਚ ਸ਼ੁਰੂ ਕੀਤਾ ਗਿਆ ਸੀ ਤੇ ਇਸ ਸਮੇਂ ਪਦਮ ਸ੍ਰੀ ਸਜਾਏ ਗਏ ਆਰੀਆ ਰਤਨ ਡਾ: ਪੂਨਮ ਸੂਰੀ, ਡੀ.ਏ.ਵੀ. ਸੀ.ਐਮ.ਸੀ. ਦੇ ਸਕੱਤਰ ਬਾਲ ਕਿ੍ਸ਼ਨ ਮਿੱਤਲ ਦੀ ਪ੍ਰਧਾਨਗੀ ਹੇਠ ਅਤੇ ਡਾਇਰੈਕਟਰ ਵੀ.ਕੇ. ਚੋਪੜਾ ਦੀ ਮਜ਼ਬੂਤ ਅਗਵਾਈ ਅਤੇ ਦਿਸ਼ਾ-ਨਿਰਦੇਸ਼ ਹੇਠ 1000 ਤੋਂ ਵੱਧ ਡੀ.ਏ.ਵੀ. ਸੰਸਥਾਵਾਂ ਆਧੁਨਿਕ ਅਤੇ ਨੈਤਿਕ ਕਦਰਾਂ-ਕੀਮਤਾਂ 'ਤੇ ਅਧਾਰਿਤ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ | ਉਨ੍ਹਾਂ ਸਾਰਿਆਂ ਨੂੰ ਸਵਾਮੀ ਦਯਾਨੰਦ ਸਰਸਵਤੀ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਅਤੇ ਆਪਣੇ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕੀਤਾ | ਆਪਣੇ ਸੰਦੇਸ਼ ਰਾਹੀਂ ਸਕੂਲ ਮੈਨੇਜਰ ਡਾ: ਨੀਰਾ ਸ਼ਰਮਾ ਨੇ ਵੀ ਡੀ.ਏ.ਵੀ. ਦੇ ਸਥਾਪਨਾ ਦਿਵਸ 'ਤੇ ਸਾਰਿਆਂ ਨੂੰ ਵਧਾਈ ਦਿੱਤੀ | ਮੁੱਖ ਮਹਿਮਾਨ ਨੀਲ ਕਮਲ ਅਤੇ ਸੁਭਾਸ਼ ਮਹਾਜਨ ਨੇ ਇਸ ਦਿਨ ਦੀ ਸਾਰਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਕੂਲ ਦੇ ਚੇਅਰਮੈਨ ਬਾਲ ਕਿ੍ਸ਼ਨ ਮਿੱਤਲ ਵਲੋਂ 21 ਸਾਲ ਪਹਿਲਾਂ ਇਸ ਸੰਸਥਾ ਦੇ ਰੂਪ ਵਿਚ ਲਗਾਇਆ ਗਿਆ ਬੂਟਾ ਹੁਣ ਬੋਹੜ ਦੇ ਦਰੱਖਤ ਦੇ ਰੂਪ ਵਿਚ ਖਿੜ ਰਿਹਾ ਹੈ ਅਤੇ ਸਾਰਿਆਂ ਨੂੰ ਲਾਭ ਪਹੁੰਚਾ ਰਿਹਾ ਹੈ | ਉਨ੍ਹਾਂ ਨੇ ਸਾਰਿਆਂ ਨੂੰ ਸਵਾਮੀ ਦਯਾਨੰਦ ਸਰਸਵਤੀ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਅਤੇ ਉਨ੍ਹਾਂ ਦੁਆਰਾ ਲਿਖੀ ਗਈ ਮਹਾਨ ਕਿਤਾਬ 'ਸਤਿਆਰਥ ਪ੍ਰਕਾਸ਼' ਪੜ੍ਹਨ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਰਾਜੀਵ ਭਾਰਤੀ ਨੇ ਇਸ ਸ਼ੁੱਭ ਦਿਨ 'ਤੇ ਸਾਰੇ ਮਹਿਮਾਨਾਂ, ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਸ਼ੁੱਭ ਮੌਕੇ ਸਾਰੇ ਸਟਾਫ਼ ਦੇ ਨਾਲ ਉਹ ਵਾਤਾਵਰਨ ਸੁਰੱਖਿਆ ਦੀ ਮੁਹਿੰਮ ਵਿਚ ਵੀ ਸ਼ਾਮਿਲ ਹੋਏ ਅਤੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਦਾ ਪ੍ਰਣ ਲਿਆ | ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਲਈ ਰਿਸ਼ੀ ਲੰਗਰ ਦਾ ਆਯੋਜਨ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਦਫ਼ਤਰ ਪ੍ਰਬੰਧਕੀ ਕੰਪਲੈਕਸ ਵਿਚ ਜਾਣ ਕਰਕੇ ਪੁਰਾਣੇ ਦਫ਼ਤਰਾਂ ਦੀ ਹਾਲਤ ਹੋਈ ਬਦਤਰ • ਭੈੜੀ ਬਦਬੂ ਨਾਲ ਜਨਤਾ... ਅਗਲੀ ਖ਼ਬਰ ਸੀਵਰੇਜ ਅਤੇ ਅੰਮਿ੍ਤ-2 ਪ੍ਰੋਜੈਕਟ ਸੰਬੰਧੀ ਝੂਠੀ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਚੇਅਰਮੈਨ ਬਹਿਲ-ਪਾਹੜਾ...
Ad Position 24