29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪਿੰਡ ਤਿੱਬੜ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਤਿੱਬੜ, 1 ਜੂਨ (ਭੁਪਿੰਦਰ ਸਿੰਘ ਬੋਪਾਰਾਏ)-ਪਿੰਡ ਤਿੱਬੜ ਵਿਖੇ ਪੀਰ ਬਾਬਾ ਮੋਤੀ ਸ਼ਾਹ ਅਤੇ ਸ਼ੇਖ ਪੀਰ ਬਾਬਾ ਲੋਧੀ ਸ਼ਾਹ ਦੀ ਯਾਦ ਵਿਚ ਸਲਾਨਾ ਸਭਿਆਚਾਰਕ ਮੇਲਾ ਕਰਵਾਇਆ ਗਿਆ | ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸ਼ਾਮਿਲ ਹੋਏ | ਮੇਲੇ ਵਿਚ ਲੋਕ ਗਾਇਕ ਬਾਗੀ ਨੇ ਸੱਭਿਆਚਾਰਕ ਗੀਤ ਗਾ ਕੇ ਲੋਕਾਂ ਨੰੂ ਕੀਲ ਕੇ ਬੰਨ੍ਹੀ ਰੱਖਿਆ | ਮੁੱਖ ਮਹਿਮਾਨ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸੱਭਿਆਚਾਰਕ ਮੇਲੇ ਪੰਜਾਬੀ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੰੂ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਮੇਲੇ ਬਹੁਤ ਜ਼ਰੂਰੀ ਹਨ | ਉਨ੍ਹਾਂ ਨੇ ਮੇਲਾ ਕਮੇਟੀ ਨੰੂ ਵਧਾਈ ਦਿੰਦੇ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ ਜੋ ਹਰ ਸਾਲ ਇੰਨ੍ਹਾ ਵਧੀਆ ਮੇਲਾ ਕਰਵਾਉਂਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਦੀ ਬਿਹਤਰੀ ਵਾਸਤੇ ਅਜਿਹੇ ਮੇਲੇ ਬਹੁਤ ਜ਼ਰੂਰੀ ਹਨ | ਇਸ ਮੌਕੇ ਲੜਕੀਆਂ ਦਾ ਕਬੱਡੀ ਮੈਚ ਖਿੱਚ ਦਾ ਕੇਂਦਰ ਰਿਹਾ | ਮੇਲੇ ਨੰੂ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਪੀਰ ਬਾਬਾ ਮੋਤੀ ਸ਼ਾਹ ਅਤੇ ਸ਼ੇਖ ਪੀਰ ਬਾਬਾ ਲੋਧੀ ਸ਼ਾਹ ਦੀ ਯਾਦ ਵਿਚ ਮੇਲਾ ਕਰਵਾਉਣਾ ਉਨ੍ਹਾਂ ਨੰੂ ਨਾ ਮਾਤਰ ਸ਼ਰਧਾਂਜਲੀ ਹੈ | ਉਨ੍ਹਾਂ ਦਾ ਸਤਿਕਾਰ ਕਰਨ ਵਾਲੇ ਦਰਗਾਹ 'ਤੇ ਜੋ ਵੀ ਸੁਖਨਾ ਕਰਦੇ ਹਨ, ਉਹ ਸਭ ਪੂਰੀਆਂ ਹੁੰਦੀਆਂ ਹਨ | ਇਸ ਮੌਕੇ ਮੇਲੇ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ, ਪੰਚ, ਸਰਪੰਚ ਤੇ ਮੋਹਤਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਫ਼ੌਜ ਨੇ ਸਹਿਯੋਗ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਮਿਲਟਰੀ ਸਿਵਲ ਇੰਟਰਐਕਟਿਵ ਕੈਪਸੂਲ ਦਾ ਕੀਤਾ ਆਯੋਜਨ ਅਗਲੀ ਖ਼ਬਰ ਨਹਿਰੀ ਰਜਵਾਹਿਆਂ ਦੀ ਸਫ਼ਾਈ ਦਾ ਕੰਮ ਅਧੂਰਾ ਰਹਿਣ ਕਰਕੇ ਕਿਸਾਨਾਂ 'ਚ ਮਹਿਕਮੇ ਪ੍ਰਤੀ ਭਾਰੀ ਰੋਸ • ਜ਼ਿਲ੍ਹਾ ਗੁਰਦਾਸਪ...
Ad Position 24