29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਭਾਰਤੀ ਫ਼ੌਜ ਨੇ ਸਹਿਯੋਗ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਮਿਲਟਰੀ ਸਿਵਲ ਇੰਟਰਐਕਟਿਵ ਕੈਪਸੂਲ ਦਾ ਕੀਤਾ ਆਯੋਜਨ

Ad Position 21
No active advertisement
ਅਜੀਤ ਡੈਸਕ 02-06-2025
ਗੁਰਦਾਸਪੁਰ, 1 ਜੂਨ (ਚੱਕਰਾਜਾ)-ਹਥਿਆਰਬੰਦ ਸੈਨਾਵਾਂ ਅਤੇ ਸਥਾਨਿਕ ਪ੍ਰਸ਼ਾਸਨ ਵਿਚਕਾਰ ਤਾਲਮੇਲ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਵਿਚ ਬਿ੍ਗੇਡੀਅਰ ਵਿਕਰਮਜੀਤ ਸਿੰਘ ਕੋਚਰ ਦੀ ਅਗਵਾਈ ਹੇਠ ਭਾਰਤੀ ਫ਼ੌਜ ਦੇ ਡੇਰਾ ਬਾਬਾ ਨਾਨਕ ਬਿ੍ਗੇਡ ਨੇ ਬੀਤੇ ਕੱਲ੍ਹ ਤਿੱਬੜੀ ਮਿਲਟਰੀ ਸਟੇਸ਼ਨ ਵਿਖੇ ਇਕ ਮਿਲਟਰੀ-ਸਿਵਲ ਇੰਟਰਐਕਟਿਵ ਕੈਪਸੂਲ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ, ਐਸ.ਐਸ.ਪੀ. ਗੁਰਦਾਸਪੁਰ ਅਦਿੱਤਿਆ, ਜੰਗਲਾਤ ਅਧਿਕਾਰੀ ਅਤੇ ਪੱਛਮੀ ਸਰਹੱਦਾਂ ਦੇ ਨਾਲ ਲੱਗਦੇ ਪਿੰਡਾਂ ਦੇ ਵੱਖ-ਵੱਖ ਸਰਪੰਚਾਂ ਸਮੇਤ ਮੁੱਖ ਹਿੱਸੇਦਾਰ ਵੀ ਹਾਜ਼ਰ ਸਨ | ਪ੍ਰੋਗਰਾਮ ਇਕ ਜਾਣ-ਪਛਾਣ ਅਤੇ ਸਵਾਗਤ ਭਾਸ਼ਣ ਨਾਲ ਸ਼ੁਰੂ ਹੋਇਆ, ਜਿਸ ਨੇ ਚੀਫ਼ ਆਫ਼ ਆਰਮੀ ਸਟਾਫ਼ ਦੇ ਨਿਰਦੇਸ਼ਾਂ ਅਨੁਸਾਰ ਜਾਣਕਾਰੀ ਭਰਪੂਰ ਅਤੇ ਰਣਨੀਤਿਕ ਚਰਚਾਵਾਂ ਦੀ ਇਕ ਲੜੀ ਲਈ ਸੁਰ ਸਥਾਪਿਤ ਕੀਤੀ | 1965 ਅਤੇ 1971 ਦੀਆਂ ਜੰਗਾਂ-ਖਾਸ ਕਰਕੇ ਆਪ੍ਰੇਸ਼ਨ ਅਕਾਲ ਵਿਚ ਭਾਰਤੀ ਫ਼ੌਜ ਦੁਆਰਾ ਦਿਖਾਈ ਗਈ ਇਕ ਵਿਆਪਕ ਜਾਣਕਾਰੀ ਅਤੇ ਬਹਾਦਰੀ ਡੇਰਾ ਬਾਬਾ ਨਾਨਕ ਬਿ੍ਗੇਡ ਦੇ ਏਰੀਆ ਆਫ਼ ਰਿਸਪਾਂਸੀਬਿਲਿਟੀ ਦੇ ਸੰਦਰਭ ਵਿਚ ਪੇਸ਼ ਕੀਤੀ ਗਈ, ਖੁੱਲ੍ਹੀ ਚਰਚਾ ਅਤੇ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਅਤੇ ਵੱਖ-ਵੱਖ ਫੌਜੀ-ਸਿਵਲ ਸਹਿਯੋਗ ਤੇ ਆਪਸੀ ਸਮਝ ਨੂੰ ਉਤਸ਼ਾਹਿਤ ਕੀਤਾ | ਆਪ੍ਰੇਸ਼ਨ ਸਿੰਧੂਰ 'ਤੇ ਇਕ ਸੂਝਵਾਨ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ਵਿਚ ਭਾਰਤੀ ਫ਼ੌਜ ਨੂੰ ਦਰਪੇਸ਼ ਸੰਚਾਲਨ ਚੁਨੌਤੀਆਂ ਅਤੇ ਮਿਸ਼ਨ ਦੌਰਾਨ ਕੀਤੀਆਂ ਗਈਆਂ ਫ਼ੈਸਲਾਕੁਨ ਕਾਰਵਾਈਆਂ 'ਤੇ ਰੌਸ਼ਨੀ ਪਾਈ ਗਈ | ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਆਪਣੀ ਰੱਖਿਆ ਨੂੰ ਮਜ਼ਬੂਤ ਕਰਨ ਲਈ ਸਿਵਲ ਪ੍ਰਸ਼ਾਸਨ ਦੁਆਰਾ ਭਾਰਤੀ ਫ਼ੌਜ ਨੂੰ ਪ੍ਰਦਾਨ ਕੀਤੀ ਗਈ ਵੱਖ-ਵੱਖ ਸਹਾਇਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਗੁਰਦਾਸਪੁਰ ਖੇਤਰ ਵਿਚ ਨਸ਼ੀਲੇ ਪਦਾਰਥਾਂ ਦੇ ਖ਼ਤਰੇ, ਸਥਾਨਿਕ ਅਤੇ ਪ੍ਰਸ਼ਾਸਕੀ ਚਿੰਤਾਵਾਂ ਦੇ ਘਟਦੇ ਭਰਤੀ ਪੱਧਰ ਵਰਗੇ ਮਹੱਤਵਪੂਰਨ ਸਿਵਲ ਮੁੱਦਿਆਂ ਨੂੰ ਵੀ ਬਹੁਤ ਵਿਸਥਾਰ ਵਿਚ ਸੰਬੋਧਨ ਕੀਤਾ ਗਿਆ | ਇਸ ਤੋਂ ਇਲਾਵਾ ਸਾਰੇ ਹਾਜ਼ਰੀਨ ਨੇ ਵੱਖ-ਵੱਖ ਰਣਨੀਤੀਆਂ 'ਤੇ ਵਿਸਥਾਰ ਵਿਚ ਚਰਚਾ ਕੀਤੀ, ਭਵਿੱਖ ਵਿਚ ਸਾਰੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਭਾਰਤੀ ਫ਼ੌਜ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਇਕ ਸੰਯੁਕਤ ਸਟੈਂਡ ਦੀ ਪੁਸ਼ਟੀ ਕੀਤੀ | ਇਸ ਤੋਂ ਇਲਾਵਾ ਭਵਿੱਖ ਵਿਚ ਕਿਸੇ ਵੀ ਸੰਕਟਕਾਲੀਨ ਸਥਿਤੀ ਲਈ ਤੁਰੰਤ ਕਾਰਵਾਈ, ਪ੍ਰਭਾਵਸ਼ਾਲੀ ਐਮਰਜੈਂਸੀ ਪ੍ਰਤੀਕਿਰਿਆ ਅਤੇ ਮਜ਼ਬੂਤ ਅੰਤਰ-ਵਿਭਾਗੀ ਤਾਲਮੇਲ 'ਤੇ ਜ਼ੋਰ ਦਿੱਤਾ ਗਿਆ | ਸੁਰੱਖਿਆ ਨਾਲ ਸਬੰਧਿਤ ਮਾਮਲੇ ਜਿਨ੍ਹਾਂ ਵਿਚ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ, ਫ਼ੌਜੀ ਕਰਮਚਾਰੀਆਂ ਦੀ ਸੁਰੱਖਿਆ ਅਤੇ ਵਿਰੋਧੀ ਗਤੀਵਿਧੀਆਂ ਦਾ ਮੁਕਾਬਲਾ ਕਰਨਾ ਸ਼ਾਮਿਲ ਹੈ | ਸਥਾਨਿਕ ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਸਰਹੱਦੀ ਪਿੰਡਾਂ ਦੇ ਪ੍ਰਤੀਨਿਧੀਆਂ ਨਾਲ ਭਾਰਤੀ ਫ਼ੌਜ ਨੂੰ ਆਉਣ ਵਾਲੇ ਸਮੇਂ ਵਿਚ ਸਾਰੇ ਮਹੱਤਵਪੂਰਨ ਖੇਤਰਾਂ ਵਿਚ ਆਪਣੇ ਪੂਰੇ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ | ਇਹ ਸਮਾਗਮ ਤਿੱਬੜੀ ਮਿਲਟਰੀ ਸਟੇਸ਼ਨ ਦੇ ਸਟੇਸ਼ਨ ਕਮਾਂਡਰ ਬਿ੍ਗੇਡੀਅਰ ਵਿਕਰਮਜੀਤ ਸਿੰਘ ਕੋਚਰ ਦੇ ਸਮਾਪਤੀ ਭਾਸ਼ਣਾਂ ਨਾਲ ਸਮਾਪਤ ਹੋਇਆ | ਜਿਨ੍ਹਾਂ ਨੇ ਭਾਰਤੀ ਫ਼ੌਜ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਨਿਰੰਤਰ ਸਹਿਯੋਗ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਭਵਿੱਖ ਦੇ ਸਾਰੇ ਦੁਸ਼ਮਣਾਂ ਪ੍ਰਤੀ ਪੂਰੇ ਦੇਸ਼ ਦੀ ਪਹੁੰਚ ਨੂੰ ਉਜਾਗਰ ਕਰਨ ਵਾਲਾ ਇਕ ਸਾਂਝਾ ਸਟੈਂਡ ਪੇਸ਼ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਵਲੋਂ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਦਿੱਤੇ ਜਾਣ ਮਾਲਕੀ ਹੱਕ <br/> ਮਾਲਕੀ ਹੱਕ ਨਾ ਹੋਣ ਕਾਰਨ ਘਰ ਬਣਾਉਣ ਲ... ਅਗਲੀ ਖ਼ਬਰ ਪਿੰਡ ਤਿੱਬੜ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ
Ad Position 24