29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਹਿਰੀ ਰਜਵਾਹਿਆਂ ਦੀ ਸਫ਼ਾਈ ਦਾ ਕੰਮ ਅਧੂਰਾ ਰਹਿਣ ਕਰਕੇ ਕਿਸਾਨਾਂ 'ਚ ਮਹਿਕਮੇ ਪ੍ਰਤੀ ਭਾਰੀ ਰੋਸ • ਜ਼ਿਲ੍ਹਾ ਗੁਰਦਾਸਪੁਰ ਅੰਦਰ 5 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਪਰ ਅਜੇ ਤੱਕ ਰਜਵਾਹਿਆਂ 'ਚ ਨਹੀਂ ਆਇਆ ਪਾਣੀ

Ad Position 21
No active advertisement
ਅਜੀਤ ਡੈਸਕ 02-06-2025
ਗੁਰਦਾਸਪੁਰ, 1 ਜੂਨ (ਅਸ਼ੋਕ ਸ਼ਰਮਾ)-ਨਹਿਰੀ ਵਿਭਾਗ ਗੁਰਦਾਸਪੁਰ ਵਲੋਂ ਰਜਵਾਹਿਆਂ ਦੀ ਸਫ਼ਾਈ ਦੇ ਦਮਗਜੇ ਮਾਰੇ ਜਾ ਰਹੇ ਹਨ ਕਿ ਸਫ਼ਾਈ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਪਰ ਗਾਜ਼ੀਕੋਟ ਤੋਂ ਨਿੱਕਲਦੀ ਨਹਿਰ ਅੱਪਰਬਾਰੀ ਦੁਆਬ ਅਤੇ ਕਸੂਰ ਬਰਾਂਚ ਦੇ ਰਜਵਾਹਿਆਂ ਦੀ ਅਜੇ ਤੱਕ ਬਿਲਕੁਲ ਸਫ਼ਾਈ ਨਹੀਂ ਹੋਈ ਹੈ | ਜਿਸ ਕਰਕੇ ਕਿਸਾਨਾਂ 'ਚ ਨਹਿਰੀ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੁੱਲੇਚੱਕ, ਪਾਹੜਾ, ਪੁਲ ਤਿੱਬੜੀ ਦੇ ਰਜਵਾਹਿਆਂ ਦੀ ਸਫ਼ਾਈ ਨਹੀਂ ਹੋਈ ਅਤੇ ਜੜ੍ਹੀ ਬੂਟੀ ਦੀ ਕਾਫ਼ੀ ਭਰਮਾਰ ਹੈ | ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ ਦੀ ਕਾਫ਼ੀ ਲੋੜ ਹੈ ਜਦੋਂ ਕਿ ਬਹੁਤ ਸਾਰੀਆਂ ਫ਼ਸਲਾਂ ਨਹਿਰੀ ਪਾਣੀ 'ਤੇ ਨਿਰਭਰ ਹਨ ਪਰ ਅਜੇ ਤੱਕ ਰਜਵਾਹਿਆਂ 'ਚ ਨਹਿਰੀ ਪਾਣੀ ਨਹੀਂ ਆਇਆ | ਨਹਿਰੀ ਵਿਭਾਗ ਕੋਲ ਮੁਲਾਜ਼ਮਾਂ ਦੀ ਬਹੁਤ ਵੱਡੀ ਘਾਟ ਹੈ | ਜਿੱਥੇ ਪਹਿਲਾਂ 70-75 ਮੁਲਾਜ਼ਮ ਕੰਮ ਕਰਦੇ ਸਨ ਅਤੇ ਹੁਣ ਸਿਰਫ਼ 20-22 ਬੇਲਦਾਰ ਰਹਿ ਗਏ ਹਨ ਅਤੇ ਬਾਕੀ ਕੰਮ ਸਫ਼ਾਈ ਦਾ ਮਨਰੇਗਾ ਮਜ਼ਦੂਰਾਂ ਤੋਂ ਕਰਵਾਇਆ ਜਾ ਰਿਹਾ ਹੈ | ਜਿਨ੍ਹਾਂ ਦੀ ਵੀ ਕਾਫ਼ੀ ਘਾਟ ਹੈ | ਮਹਿਕਮੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਕੋਈ ਘਾਟ ਨਹੀਂ ਹੈ ਅਤੇ ਸਰਕਾਰ ਦੀ ਸਾਰਨੀ ਮੁਤਾਬਿਕ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ | ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ 5 ਜੂਨ ਨੂੰ ਜ਼ਿਲ੍ਹਾ ਗੁਰਦਾਸਪੁਰ ਅੰਦਰ ਝੋਨੇ ਦੀ ਲਵਾਈ ਸ਼ੁਰੂ ਹੋਣ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਨਾ ਮਿਲਣ ਕਾਰਨ ਖੇਤਾਂ ਦੀ ਸਿੰਚਾਈ ਵੀ ਨਹੀਂ ਹੋ ਸਕੀ | ਜਿਸ ਨਾਲ ਝੋਨੇ ਦੀ ਲਵਾਈ ਲੇਟ ਹੋ ਸਕਦੀ ਹੈ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਨਹਿਰੀ ਵਿਭਾਗ ਨੂੰ ਹਦਾਇਤਾਂ ਕਰਕੇ ਰਜਵਾਹਿਆਂ ਦੀ ਸਫ਼ਾਈ ਤੇ ਕਿਸਾਨਾਂ ਦੇ ਖੇਤਾਂ ਵਿਚ ਪਾਣੀ ਪਹੁੰਚਾਉਣ ਦੀ ਪਹਿਲ ਕਦਮੀ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕਿੱਲਤ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਤਿੱਬੜ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਅਗਲੀ ਖ਼ਬਰ ਸਰਕਾਰੀ ਦਫ਼ਤਰ ਪ੍ਰਬੰਧਕੀ ਕੰਪਲੈਕਸ ਵਿਚ ਜਾਣ ਕਰਕੇ ਪੁਰਾਣੇ ਦਫ਼ਤਰਾਂ ਦੀ ਹਾਲਤ ਹੋਈ ਬਦਤਰ • ਭੈੜੀ ਬਦਬੂ ਨਾਲ ਜਨਤਾ...
Ad Position 24