ਸ਼ਾਹਪੁਰ ਕੰਢੀ, 1 ਜੂਨ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ 61ਵੇਂ ਦਿਨ ਵਿਚ ਸ਼ਾਮਿਲ ਹੋ ਗਈ | ਅੱਜ ਭੁੱਖ ਹੜਤਾਲ ਉਪਰ ਬੈਠਣ ਵਾਲਿਆਂ ਵਿਚ ਅੰਕੁਰ ਪੁੱਤਰ ਵਿਨੋਦ ਕੁਮਾਰ, ਉਮੇਸ਼ ਕੁਮਾਰ ਪੁੱਤਰ ਮਦਨ ਲਾਲ, ਸੰਨੀ ਪੁੱਤਰ ਤਰਸੇਮ ਸਿੰਘ, ਪ੍ਰੇਮ ਸਿੰਘ ਪੁੱਤਰ ਦੇਸ ਰਾਜ ਅਤੇ ਮੋਹਿਤ ਕੁਮਾਰ ਪੁੱਤਰ ਕੁਲਦੀਪ ਰਾਜ ਸ਼ਾਮਿਲ ਸਨ | ਡੈਮ ਔਸਤੀਆਂ ਨੇ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ | ਇਸ ਮੌਕੇ ਜਸਵੰਤ ਸਿੰਘ ਸੰਧੂ, ਸੋਹਨ ਲਾਲ, ਰੌਸ਼ਨ ਲਾਲ ਭਗਤ, ਮਹਿੰਦਰ ਸਿੰਘ ਕਾਹਲੋਂ, ਸੰਜੇ ਅਨੋਤਰਾ, ਕੁਲਦੀਪ ਪਠਾਨੀਆ, ਸੁਰਜੀਤ ਸਿੰਘ, ਰਵਿੰਦਰ ਬਾਵਾ, ਜਤਿੰਦਰ ਸਿੰਘ, ਜਨਕ ਰਾਜ, ਲੇਖ ਰਾਜ, ਰਤਨ ਸਿੰਘ, ਕਰਮਚੰਦ ਆਦਿ ਆਗੂ ਹਾਜ਼ਰ ਸਨ |