ਬਮਿਆਲ, 1 ਜੂਨ (ਰਕੇਸ਼ ਸ਼ਰਮਾ)-ਰਾਵੀ ਜੱਟ ਸਭਾ ਦੇ ਅਹੁਦੇਦਾਰਾਂ ਨੇ ਅੱਜ ਪਿੰਡ ਖ਼ੁਦਾਈਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੈਟਿ੍ਕ ਦੀ ਪ੍ਰੀਖਿਆ 'ਚੋਂ 92 ਫੀਸਦੀ ਨੰਬਰ ਲੈ ਕੇ ਪਾਸ ਹੋਈ ਵਿਦਿਆਰਥਣ ਰਾਜਬੀਰ ਕੌਰ ਸਪੁੱਤਰੀ ਨਿਰਮਲ ਸਿੰਘ ਨੂੰ 5100 ਰੁਪਏ ਦੀ ਰਾਸ਼ੀ ਅਤੇ ਨਾਲ ਸਿਰੋਪਾ ਦੇ ਕੇ ਸਨਮਾਨਿਤ ਕੀਤਾ | ਸਭਾ ਦੇ ਚੇਅਰਮੈਨ ਪਾਲ ਸਿੰਘ ਨੇ ਇਸ ਲੜਕੀ ਨੂੰ ਹੋਰ ਮਿਹਨਤ ਕਰਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਤੇ ਪੜ੍ਹਾਈ ਲਈ ਹਰ ਸੰਭਵ ਸਹਾਇਤਾ ਕਰਨ ਲਈ ਵੀ ਪ੍ਰੇਰਿਤ ਕੀਤਾ | ਇਸ ਮੌਕੇ ਨਗਰ ਵਾਸੀਆਂ ਤੋਂ ਇਲਾਵਾ ਸਭਾ ਦੇ ਚੇਅਰਮੈਨ ਪਾਲ ਸਿੰਘ, ਪ੍ਰਧਾਨ ਬਲਬੀਰ ਸਿੰਘ ਭਗਵਾਨਪੁਰ, ਮੈਨੇਜਰ ਮੱਖਣ ਸਿੰਘ, ਪ੍ਰਸ਼ੋਤਮ ਸਿੰਘ ਕਾਨੂੰਨੀ ਸਲਾਹਕਾਰ, ਕੈਪ: ਬਲਬੀਰ ਸਿੰਘ ਕੈਸ਼ੀਅਰ, ਬਚਨ ਸਿੰਘ ਸੈਕ੍ਰੇਟਰੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਕਰਨੈਲ ਸਿੰਘ ਆਦਿ ਹਾਜ਼ਰ ਸਨ | ਸਭਾ ਦੇ ਅਹੁਦੇਦਾਰ ਆਪਣੇ ਪਹਿਲੇ ਮੈਂਬਰਾਂ ਸੁਰਿੰਦਰ ਸਿੰਘ ਅਤੇ ਰਣਜੀਤ ਸਿੰਘ ਦਾ ਹਾਲ ਪੁੱਛਣ ਲਈ ਉਨ੍ਹਾਂ ਦੇ ਪਿੰਡ ਫਰਵਾਲ ਵੀ ਗਏ |