29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਧਾਰਕਲਾਂ ਦੇ ਪਿੰਡ ਭੰਗੂੜੀ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 02-06-2025
ਧਾਰਕਲਾਂ, 1 ਜੂਨ (ਨਰੇਸ਼ ਪਠਾਨੀਆ)-ਪਿੰਡ ਭੰਗੂੜੀ ਵਿਖੇ ਸਮਾਜ ਸੇਵਾ ਸੰਗਠਨ ਬਲਾਕ ਧਾਰਕਲਾਂ ਵਲੋਂ ਲੋਕਾਂ ਦੀ ਭਲਾਈ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ | ਸਮਾਜ ਸੇਵਕ ਮਾਸਟਰ ਵਿਜੇ ਕੁਮਾਰ ਸ਼ਰਮਾ ਅਤੇ ਸਰਪੰਚ ਪੰਮੀ ਪਠਾਨੀਆ ਨੇ ਦੱਸਿਆ ਕਿ ਕੈਂਪ ਦੌਰਾਨ ਲਗਪਗ 25 ਲੋਕਾਂ ਨੇ ਕੈਂਪ ਦਾ ਲਾਭ ਪ੍ਰਾਪਤ ਕੀਤਾ | ਕੈਂਪ ਦੌਰਾਨ ਲੋਕਾਂ ਨੇ ਵੋਟਰ ਕਾਰਡ ਦਰੁਸਤੀ, ਆਧਾਰ ਕਾਰਡ ਦੀ ਦਰੁਸਤੀ ਲਈ ਫਾਰਮ ਭਰਨਾ, ਲੋਕਾਂ ਦੀਆਂ ਬੰਦ ਪਈਆਂ ਪੈਨਸ਼ਨਾਂ ਦੀ ਬਹਾਲੀ ਲਈ ਦਰਖਾਸਤ ਦੇਣਾ, ਅੰਗਹੀਣ ਪੈਨਸ਼ਨ ਲਗਵਾਉਣ ਲਈ ਅਪਲਾਈ ਕਰਨਾ ਮੁੱਖ ਕੰਮ ਸਨ | ਇਸ ਤੋਂ ਇਲਾਵਾ ਲੋੜਵੰਦ ਲੋਕਾਂ ਨੇ ਹੋਰ ਵੀ ਆਪਣੇ ਆਨਲਾਈਨ ਕੰਮ ਕਰਵਾਏ | ਇਸ ਕੈਂਪ ਵਿਚ ਪਿੰਡ ਭੰਗੂੜੀ, ਪਲਾਹ, ਲੰਜੇਰਾ ਅਤੇ ਬਾੜ ਸੁਡਾਲ ਆਦਿ ਦੇ ਲੋਕਾਂ ਨੇ ਲਾਭ ਪ੍ਰਾਪਤ ਕੀਤਾ | ਕੈਂਪ ਵਿਚ ਸਰਪੰਚ ਪਲਾਹ, ਪਿ੍ਆ ਦੇਵੀ ਦੇ ਪਤੀ ਸਮਾਜ ਸੇਵਕ ਵਰਿੰਦਰ ਸਿੰਘ, ਸਮਾਜ ਸੇਵਕ ਮਾਸਟਰ ਸਤੀਸ਼ ਕੁਮਾਰ, ਵਾਰਡ ਮੈਂਬਰ ਭੰਗੂੜੀ ਰਵਿੰਦਰ ਸਿੰਘ, ਜਯੋਤੀ ਠਾਕੁਰ, ਕਾਂਤਾ ਦੇਵੀ, ਬਾਬੀ ਪਠਾਨੀਆ, ਨੀਲਮ ਪਠਾਨੀਆ, ਸੌਰਵ ਰਸੋਤਰਾ ਆਦਿ ਨੇ ਆਪਣੀਆਂ ਸੇਵਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰ ਨੰੂ ਫੜਨ ਆਈ ਪੁਲਿਸ 'ਤੇ ਕੀਤਾ ਜਾਨਲੇਵਾ ਹਮਲਾ • ਪੁਲਿਸ ਵਲੋਂ ਬਚਾਅ ਲਈ ਕੀਤੇ ਗਏ 2 ਤੋਂ 3 ਹਵਾਈ ਫਾਇਰ-... ਅਗਲੀ ਖ਼ਬਰ ਰਾਵੀ ਜੱਟ ਸਭਾ (ਰਜਿ) ਨੇ ਕੀਤਾ ਹੋਣਹਾਰ ਵਿਦਿਆਰਥਣ ਨੂੰ ਸਨਮਾਨਿਤ
Ad Position 24