18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਧਰਮੀ ਫੌਜੀ ਖਜ਼ਾਨਾ ਡਿਓੜੀ ਦਰਬਾਰ ਸਾਹਿਬ ਵਿਖੇ 6 ਜੂਨ ਨੂੰ ਪ੍ਰੈੱਸ ਕਾਨਫਰੰਸ ਕਰਨਗੇ : ਪ੍ਰਧਾਨ ਬਲਦੇਵ ਸਿੰਘ

Ad Position 21
No active advertisement
ਅਜੀਤ ਡੈਸਕ 04-06-2025
ਧਾਰੀਵਾਲ, 3 ਜੂਨ (ਸਵਰਨ ਸਿੰਘ)-ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਆਪਣੇ ਮੁੱਖ ਦਫ਼ਤਰ ਧਾਰੀਵਾਲ ਵਿਖੇ ਪ੍ਰੈੱਸ ਨੂੰ ਦੱਸਿਆ ਕਿ ਧਰਮੀ ਫੌਜੀਆਂ ਵਲੋਂ 6 ਜੂਨ ਨੂੰ ਖਜਾਨਾ ਡਿਓੜੀ ਸ੍ਰੀ ਹਰਮਿੰਦਰ ਸਾਹਿਬ ਅੰਮਿ੍ਤਸਰ ਵਿਖੇ ਪ੍ਰੱੈਸ ਕਾਨਫਰੰਸ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਪ੍ਰੈੱਸ ਕਾਨਫਰੰਸ ਦੇ ਮੁੱਖ ਕਾਰਨ ਹਨ ਕਿ ਜੂਨ 1984 ਦੇ ਫੌਜੀ ਹਮਲੇ ਨੂੰ ਅੱਤਵਾਦ ਨਾਲ ਜੋੜ ਕੇ ਬਦਨਾਮ ਕਰ ਦਿੱਤਾ ਗਿਆ ਜਦਕਿ ਸ਼੍ਰੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤੇ 'ਤੇ ਮਤਾ ਪਾ ਕੇ ਧਰਮੀ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਵਿਚ ਮਿਲਾ ਰਹੀ ਹੈ | ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਸਿੱਖ ਧਰਮੀ ਫੌਜੀਆਂ ਨੇ ਧਰਮ ਤੇ ਕੌਮ ਦੀ ਖਾਤਰ ਬੈਂਰਕਾਂ ਛੱਡ ਕੁਰਬਾਨੀ ਦਿੱਤੀ ਸੀ ਅਤੇ 40 ਸਾਲਾਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕੀਤਾ, ਉਸ ਦਾ ਖੁਲਾਸਾ ਪ੍ਰੈੱਸ ਰਾਹੀਂ ਸੰਗਤਾਂ ਸਾਹਮਣੇ ਪੇਸ਼ ਕਰਾਂਗੇ | ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਕਿਹਾ ਕਿ ਅਸੀਂ ਧਰਮੀ ਫੌਜੀ ਹਾਂ ਅਤੇ ਅਸੀਂ ਜੋ ਵੀ ਕਦਮ ਚੁੱਕਾਂਗੇ, ਅਨੁਸ਼ਾਸਨ ਵਿਚ ਰਹਿ ਕੇ ਕਰਾਂਗੇ | ਉਨ੍ਹਾਂ ਕਿਹਾ ਕਿ ਉਹ ਸਿੱਖ ਮਰਿਯਾਦਾ ਤੋਂ ਪੂਰੀ ਤਰ੍ਹਾਂ ਨਾਲ ਵਾਕਫ ਹਨ, ਇਸ ਕਰ ਕੇ ਸਾਡੇ 'ਤੇ ਕੋਈ ਵੀ ਟਾਸਕ ਫੋਰਸ ਜਾਂ ਪ੍ਰਸ਼ਾਸਨ ਦਾ ਦਬਾਅ ਪਾਉਣ ਦੀ ਲੋੜ ਨਹੀਂ | ਪ੍ਰਧਾਨ ਬਲਦੇਵ ਸਿੰਘ ਧਰਮੀ ਫੌਜੀ ਨੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਉਸ ਐਲਾਨ ਦਾ ਖੰਡਨ ਕੀਤਾ ਕਿ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਿੱਖ ਸਾਹਿਬਾਨ ਨੂੰ ਸੰਦੇਸ਼ ਨਹੀ ਪੜਨ ਦਿੱਤਾ ਜਾਵੇਗਾ ਜਦਕਿ ਜੂਨ ਮਹੀਨਾ ਸਾਨੂੰ ਧਾਰਮਿਕ ਤੌਰ 'ਤੇ ਮਨਾਉਣ ਚਾਹੀਦਾ ਹੈ ਜਦਕਿ ਬਾਕੀ 11 ਮਹੀਨੇ 1984 ਦੇ ਇਨਸਾਫ ਲਈ ਕਾਫੀ ਹਨ |

Ad Position 22
No active advertisement
ਪਿਛਲੀ ਖ਼ਬਰ ਕਿਡਜ਼ ਮਿਲੇਨੀਅਮ ਸਕੂਲ 'ਚ ਸਮਰ ਕੈਂਪ ਲਗਾਇਆ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲਿਆਂ ਵਿਚ ਕੇਸ ਦਰਜ <br/>
Ad Position 24