18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਦਿਨ ਵੇਲੇ ਜਗਦੀਆਂ ਸਟਰੀਟ ਲਾਈਟਾਂ ਬਿਜਲੀ ਵਿਭਾਗ 'ਤੇ ਬਣੀਆਂ ਬੋਝ

Ad Position 21
No active advertisement
ਅਜੀਤ ਡੈਸਕ 04-06-2025

ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਦਿਨ ਵੇਲੇ ਸਟਰੀਟ ਲਾਈਟਾਂ ਜਗਦੀਆਂ ਰਹਿਣ ਕਾਰਨ ਸਰਕਾਰ ਦਾ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ | ਗੁਰਦਾਸਪੁਰ ਦੇ ਮੁਹੱਲਾ ਓਾਕਾਰ ਨਗਰ ਵਿਖੇ ਪ੍ਰੋਫੈਸਰ ਰਾਜ ਕੁਮਾਰ ਵਾਲੀ ਗਲੀ 'ਚੋਂ ਸੁਣਨ ਨੂੰ ਮਿਲਿਆ ਹੈ ਕਿ ਇੱਥੇ ਸਟਰੀਟ ਲਾਈਟ ਸਵੇਰ ਸਮੇਂ ਕਾਫ਼ੀ ਸਮਾਂ ਜਗਦੀਆਂ ਰਹਿੰਦੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀ ਸੇਵਾ ਮੁਕਤ ਅਧਿਕਾਰੀ ਤਰਲੋਚਨ ਸਿੰਘ ਅਤੇ ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਦੀਆਂ ਸਟਰੀਟ ਲਾਈਟਾਂ ਸਵੇਰ ਵੇਲੇ ਕਾਫ਼ੀ ਸਮਾਂ ਜਗਣ ਨਾਲ ਪੰਜਾਬ ਸਰਕਾਰ ਨੂੰ ਮਾਲੀ ਨੁਕਸਾਨ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਗਲੀ ਦੀਆਂ ਪਹਿਲਾਂ ਵੀ ਕਈ ਵਾਰ ਸਵੇਰ ਤੱਕ ਸਟਰੀਟ ਲਾਈਟਾਂ ਜਗਦੀਆਂ ਰਹਿੰਦੀਆਂ ਹਨ | ਜਿਸ ਕਾਰਨ ਸੰਬੰਧਿਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਉੱਠ ਰਹੇ ਹਨ | ਗਲੀ ਵਾਸੀਆਂ ਨੇ ਸਬੰਧਿਤ ਵਿਭਾਗ ਪਾਸੋਂ ਮੰਗ ਕੀਤੀ ਕਿ ਮੁਹੱਲਾ ਉਂਕਾਰ ਨਗਰ 'ਚ ਪ੍ਰੋ: ਰਾਜ ਕੁਮਾਰੀ ਵਾਲੀ ਗਲੀ ਵਿਚ ਦਿਨ ਵੇਲੇ ਜਗਦੀਆਂ ਸਟਰੀਟ ਲਾਈਟਾਂ ਨੂੰ ਰਾਤ ਖ਼ਤਮ ਹੁੰਦੇ ਹੀ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ 'ਤੇ ਇਸ ਤਾਂ ਵਾਧੂ ਬੋਝ ਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਰਿਵਾਲਵਰ ਰੱਖਣ ਦੇ ਦੋਸ਼ ਤਹਿਤ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮੈਰੀਟੋਰੀਅਸ ਸਕੂਲਾਂ ਦੇ 21 ਵਿਦਿਆਰਥੀਆਂ ਨੇ ਜੇ. ਈ. ਈ. ਐਡਵਾਂਸ ਦੀ ਪ੍ਰੀਖਿਆ ਪਾਸ ਕਰਕੇ ਰਚਿਆ ਇਤਿਹਾਸ
Ad Position 24