19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਦਰਿਆ ਬਿਆਸ 'ਚ ਪਾਣੀ ਦੇ ਤੇਜ਼ ਵਹਾਅ ਨਾਲ ਰੁੜਿ੍ਹਆ ਨੌਜਵਾਨ ਗੋਤਾਖੋਰ ਲਾਸ਼ ਲੱਭਣ ਦਾ ਕਰ ਰਹੇ ਨੇ ਯਤਨ <br/>

Ad Position 21
No active advertisement
ਅਜੀਤ ਡੈਸਕ 04-06-2025
ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਚੇਚੀਆਂ ਛੋੜੀਆਂ ਦੇ ਇਕ ਨੌਜਵਾਨ ਦੇ ਬੀਤੀ ਕੱਲ੍ਹ ਦੇਰ ਸ਼ਾਮ ਦਰਿਆ ਬਿਆਸ 'ਚ ਪਾਣੀ ਦੇ ਤੇਜ਼ ਵਹਾਅ ਨਾਲ ਰੁੜਨ ਦੀ ਖ਼ਬਰ ਹੈ ਜਦੋਂ ਕਿ ਉਸ ਦੇ ਸਾਥੀ ਵਾਲ ਵਾਲ ਬਚ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਸਿੰਘ (28) ਪੁੱਤਰ ਨਰਿੰਦਰ ਸਿੰਘ ਵਾਸੀ ਚੇਚੀਆਂ ਛੋੜੀਆਂ ਆਪਣੇ ਕੁਝ ਸਾਥੀਆਂ ਨਾਲ ਦਰਿਆ ਪਾਰ ਆਪਣੀ ਜ਼ਮੀਨ ਵੱਲ ਗਿਆ ਸੀ ਅਤੇ ਵਾਪਸ ਆਉਣ ਵੇਲੇ ਦਰਿਆ ਬਿਆਸ ਦੇ ਡੂੰਘੇ ਪਾਣੀ ਵੱਲ ਚਲੇ ਗਏ, ਜਿਥੇ ਅਚਾਨਕ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋ ਗਿਆ ਤੇ ਉਹ ਰੁੜ੍ਹ ਗਿਆ | ਮਿ੍ਤਕ ਦੇ ਪਿਤਾ ਨਰਿੰਦਰ ਸਿੰਘ ਨੇ ਇਸ ਦੀ ਸੂਚਨਾ ਥਾਣਾ ਪੁਰਾਣਾ ਸ਼ਾਲਾ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਗੋਤਾਖੋਰਾਂ, ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿ੍ਤਕ ਮਨਦੀਪ ਸਿੰਘ ਦੀ ਲਾਸ਼ ਨੰੂ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਮਿ੍ਤਕ ਦੀ ਦੇਹ ਦੇਰ ਸ਼ਾਮ ਤੱਕ ਗੋਤਾਖੋਰਾਂ ਨੰੂ ਨਹੀਂ ਮਿਲੀ ਜਿਸ ਕਰਕੇ ਪਰਿਵਾਰਿਕ ਮੈਂਬਰ ਸਦਮੇ ਵਿਚ ਸਨ | ਜਦੋਂ ਇਹ ਦੁੱਖਦਾਈ ਖ਼ਬਰ ਪਿੰਡ ਪਹੁੰਚੀ ਤਾਂ ਸਾਰਾ ਪਿੰਡ ਸੋਗ 'ਚ ਡੁੱਬ ਗਿਆ ਅਤੇ ਮਿ੍ਤਕ ਦੇ ਪਰਿਵਾਰ ਨਾਲ ਪਿੰਡ ਵਾਸੀ ਤੇ ਰਿਸ਼ਤੇਦਾਰ ਅਫਸੋਸ ਪ੍ਰਗਟ ਕਰ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਤੇ ਜਥੇਦਾਰ ਮੱਖਣ ਸਿੰਘ ਸ਼ਹੀਦ ਦੇ ਸਾਂਝੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਅਗਲੀ ਖ਼ਬਰ ਦਰਿਆ ਬਿਆਸ 'ਚ ਪਾਣੀ ਦੇ ਤੇਜ਼ ਵਹਾਅ ਨਾਲ ਰੁੜਿ੍ਹਆ ਨੌਜਵਾਨ ਗੋਤਾਖੋਰ ਲਾਸ਼ ਲੱਭਣ ਦਾ ਕਰ ਰਹੇ ਨੇ ਯਤਨ <br/>
Ad Position 24