24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗੁਰਦੀਪ ਸਿੰਘ ਨੇ ਉਸ ਦੀ ਜਗ੍ਹਾ 'ਤੇ ਦੂਜੀ ਧਿਰ ਵਲੋਂ ਕਬਜ਼ਾ ਕਰਕੇ ਖੇਤਾਂ 'ਚ ਮਿਲਾਉਣ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 05-06-2025
ਗੁਰਦਾਸਪੁਰ, 4 ਜੂਨ (ਅਸ਼ੋਕ ਸ਼ਰਮਾ)-ਗੁਰਦੀਪ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਸੈਦੋਵਾਲ ਖ਼ੁਰਦ ਹਾਲ ਵਾਸੀ ਵਾਰਡ ਨੰ: 8 ਕਾਹਨੰੂਵਾਨ ਰੋਡ ਗੁਰਦਾਸਪੁਰ ਨੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ ਗੁਰਦਾਸਪੁਰ ਨੰੂ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ 'ਅਜੀਤ' ਉਪ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਕਾਣਿਆਂ ਦੀ ਹੱਦਬਸਤ ਨੰ: 602 ਵਿਚ ਪੈਂਦੀ ਹੈ ਅਤੇ ਜ਼ਮੀਨ ਦਾ ਇੰਤਕਾਲ ਵੀ ਮਨਜ਼ੂਰ ਹੈ, ਜਿਸ 'ਤੇ ਉਨ੍ਹਾਂ ਦਾ ਕਬਜ਼ਾ ਹੈ ਤੇ ਇਹ ਖਾਲ ਉਹ ਰਸਤੇ ਲਈ ਵਰਤ ਰਹੇ ਹਨ ਪਰ ਬਲਵੰਤ ਸਿੰਘ ਪੁੱਤਰ ਰਤਨ ਸਿੰਘ, ਸਤਵਿੰਦਰ ਕੌਰ ਪਤਨੀ ਰਤਨ ਸਿੰਘ, ਰਤਨ ਸਿੰਘ ਪੁੱਤਰ ਮੱਖਣ ਸਿੰਘ, ਉਨ੍ਹਾਂ ਦੇ ਹਿੱਸੇ ਵਾਲੀ ਜਗਾ 'ਤੇ ਗੈਰ ਕਾਨੰੂਨੀ ਢੰਗ ਨਾਲ ਕਬਜ਼ਾ ਕਰਕੇ ਆਪਣੇ ਖੇਤਾਂ ਵਿਚ ਮਿਲਾ ਰਹੇ ਹਨ ਅਤੇ ਜਦੋਂ ਉਨ੍ਹਾਂ ਨੰੂ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਲੜਾਈ ਝਗੜੇ 'ਤੇ ਉੱਤਰ ਜਾਂਦੇ ਹਨ ਅਤੇ ਧਮਕੀਆਂ ਦੇ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜਿਨ੍ਹਾਂ ਤੋਂ ਸਾਨੰੂ ਜਾਨ ਮਾਲ ਦਾ ਖ਼ਤਰਾ ਵੀ ਹੈ | ਉਨ੍ਹਾਂ ਦੱਸਿਆ ਕਿ ਰਸਤਾ ਬੰਦ ਹੋਣ ਨਾਲ ਉਹ ਆਪਣੀ ਜ਼ਮੀਨ ਵਿਚ ਨਹੀਂ ਜਾ ਸਕਦੇ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਵਲੋਂ ਦਿੱਤੀ ਦਰਖ਼ਾਸਤ 'ਤੇ ਡਿਪਟੀ ਕਮਿਸ਼ਨਰ ਵਲੋਂ ਦਸਤਖ਼ਤ ਕਰਕੇ ਅੱਗੇ ਐਸ.ਐਸ.ਪੀ ਨੰੂ ਭੇਜ ਦਿੱਤੀ ਹੈ ਅਤੇ ਉਨ੍ਹਾਂ ਨੇ ਫ਼ੌਰੀ ਤੌਰ 'ਤੇ ਕਾਰਵਾਈ ਕਰਦੇ ਹੋਏ ਥਾਣਾ ਭੈਣੀ ਮੀਆਂ ਖਾਂ ਨੰੂ ਮਾਰਕ ਕਰਕੇ ਤੁਰੰਤ ਮਸਲਾ ਹੱਲ ਕਰਨ ਦੀ ਹਦਾਇਤ ਕੀਤੀ ਹੈ | ਗੁਰਦੀਪ ਸਿੰਘ ਨੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਤੋਂ ਫ਼ੌਰੀ ਕਾਰਵਾਈ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਨਾਲ ਬੰਦ ਕੀਤਾ ਰਸਤਾ ਬਹਾਲ ਹੋ ਸਕੇ ਤੇ ਉਹ ਆਪਣੀ ਜ਼ਮੀਨ ਵਿਚ ਜਾ ਕੇ ਖੇਤੀ ਕਰ ਸਕਣ |
Ad Position 22
No active advertisement
ਪਿਛਲੀ ਖ਼ਬਰ ਜੁਵੇਨਾਇਲ ਜਸਟਿਸ ਬੋਰਡ ਲਈ 2 ਨਵੇਂ ਯੋਗ ਮੈਂਬਰ, ਬਾਲ ਭਲਾਈ ਕਮੇਟੀ ਲਈ ਇਕ ਚੇਅਰਪਰਸਨ ਤੇ 4 ਮੈਂਬਰਾਂ ਦੀ ਨਿਯੁਕਤੀ ਲਈ ਅ... ਅਗਲੀ ਖ਼ਬਰ ਸ. ਸੀ. ਸੈਕੰ. ਸਮਾਰਟ ਸਕੂਲ ਧੁੱਪਸੜੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
Ad Position 24