ਸਕਾਈ ਰਾਈਡਰ ਕਿ੍ਕਟ ਅਕੈਡਮੀ ਮਿਸ਼ਰਪੁਰ ਨੌਜਵਾਨਾਂ ਲਈ ਬਣੀ ਪਹਿਲੀ ਪਸੰਦ
ਅਜੀਤ ਡੈਸਕ
05-06-2025
ਅੱਚਲ ਸਾਹਿਬ, 4 ਜੂਨ (ਗੁਰਚਰਨ ਸਿੰਘ)-ਸਕਾਈ ਰਾਈਡਰ ਕਿ੍ਕਟ ਅਕੈੱਡਮੀ ਮਿਸ਼ਰਪੁਰ ਬਟਾਲਾ ਨੌਜਵਾਨ ਲੜਕੇ-ਲੜਕੀਆਂ ਲਈ ਪਹਿਲੀ ਪਸੰਦ ਬਣ ਚੁੱਕੀ ਹੈ ਅਤੇ ਇਸ ਤੋਂ ਬਹੁਤ ਸਾਰੇ ਨੌਜਵਾਨ ਫਾਇਦਾ ਉਠਾ ਰਹੇ ਹਨ | ਇਸ ਸਬੰਧੀ ਅਕੈੱਡਮੀ ਦੇ ਡਾਇਰੈਕਟਰ ਸ: ਸਤਵੰਤ ਸਿੰਘ ਬਾਜਵਾ ਨੇ ਦੱਸਿਆ ਕਿ ਅਕੈੱਡਮੀ ਵਿਚ ਜਿੱਥੇ ਤਜਰਬੇਕਾਰ ਕੋਚ ਲੜਕੇ ਅਤੇ ਲੜਕੀਆਂ ਨੂੰ ਬਹੁਤ ਹੀ ਬਰੀਕੀ ਨਾਲ ਸਿਖਲਾਈ ਦੇ ਰਹੇ ਹਨ ਉਥੇ ਸਾਰੀਆਂ ਸੁਵਿਧਾਵਾਂ ਨਾਲ ਲੈਸ ਗਰਾਉਂਡ (ਨੈੱਟ) ਦਾ ਖਾਸ ਪ੍ਰਬੰਧ ਹੈ | ਰਾਤ ਸਮੇਂ ਟਾਇਲਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਨੌਜਵਾਨਾਂ ਵਿਚ ਹੋਰ ਉਤਸ਼ਾਹ ਭਰਨ ਲਈ ਦੇਸ਼ ਦੀਆਂ ਨਾਮਵਰ ਅਕੈੱਡਮੀਆਂ ਨਾਲ ਵੀ ਤਾਲਮੇਲ ਕਰਦੇ ਹੋਏ ਖਿਡਾਰੀਆਂ ਦੇ ਮੈਚ ਕਰਵਾਏ ਜਾਂਦੇ ਹਨ | ਸ: ਬਾਜਵਾ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਇਹੀ ਹੈ ਕਿ ਸਾਡੇ ਇਲਾਕੇ ਤੋਂ ਚੱਗੇ ਕਿ੍ਕਟਰ ਪੈਦਾ ਕੀਤੇ ਜਾ ਸਕਣ, ਜੋ ਆਉਣ ਵਾਲੇ ਸਮੇਂ ਵਿਚ ਭਾਰਤੀ ਕਿ੍ਕਟ ਟੀਮ ਦਾ ਹਿੱਸਾ ਬਣਨ | ਉਨ੍ਹਾਂ ਕਿਹਾ ਕਿ ਅਕੈਡਮੀ ਵਲੋਂ ਖਾਸਕਰ ਲੜਕੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ |