24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅਕਾਸ਼ ਹਸਪਤਾਲ ਬਟਾਲਾ ਵਿਖੇ ਦੂਸਰਾ ਫਾਇਬਰੋ ਸਕੈਨ ਕੈਂਪ ਲੱਗਾ - ਅਨੇਕਾਂ ਲੋਕਾਂ ਨੇ ਕਰਵਾਏ ਟੈਸਟ <br/>

Ad Position 21
No active advertisement
ਅਜੀਤ ਡੈਸਕ 05-06-2025
ਬਟਾਲਾ, 4 ਜੂਨ (ਸਤਿੰਦਰ ਸਿੰਘ)-ਬਟਾਲਾ ਦੇ ਮਸ਼ਹੂਰ ਅਕਾਸ਼ ਹਸਪਤਾਲ ਵਿਖੇ ਅੱਜ ਡਾ. ਲਖਬੀਰ ਸਿੰਘ ਭਾਗੋਵਾਲੀਆ ਦੇ ਯਤਨਾਂ ਸਦਕਾ ਦੂਸਰਾ ਫਾਇਬਰੋ ਸਕੈਨ ਕੈਂਪ ਲਗਾਇਆ ਗਿਆ | ਲਿਵਰ ਨਾਲ ਸਬੰਧਿਤ ਇਸ ਸਕੈਨਿੰਗ ਕੈਂਪ ਦਾ ਉਦਘਾਟਨ ਵਾਇਸ ਆਫ਼ ਬਟਾਲਾ ਦੇ ਕਮਾਂਡੈਂਟ ਹਰਦੀਪ ਸਿੰਘ ਬਾਜਵਾ, ਪ੍ਰੋ. ਜਸਬੀਰ ਸਿੰਘ ਪੋਲੀਟੈਕਨਿਕ ਕਾਲਜ, ਕੌਸਲਰ ਬਾਜਵਾ, ਮਾ. ਜੋਗਿੰਦਰ ਸਿੰਘ ਅੱਚਲੀ ਗੇਟ, ਸਟੇਟ ਐਵਾਰਡੀ ਮਾ. ਪ੍ਰੇਮ ਸਿੰਘ ਆਦਿ ਨੇ ਕੀਤਾ | ਇਸ ਕੈਂਪ ਵਿਚ 200 ਦੇ ਕਰੀਬ ਲੋਕਾਂ ਨੇ ਪਹੁੰਚ ਕੇ ਆਪਣੇ ਟੈਸਟ ਕਰਵਾਏ, ਜਿਨ੍ਹਾਂ ਵਿਚੋਂ 75 ਲੋਕਾਂ ਦਾ ਫਾਇਬਰੋ ਸਕੈਨ ਸਕਾਰਤਮਿਕ ਆਇਆ | ਇਸ ਸਬੰਧੀ ਡਾ. ਭਾਗੋਵਾਲੀਆ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੇ ਪਿਛਲੇ ਕੈਂਪ ਵਿਚ ਇਹ ਟੈਸਟ ਕਰਵਾਇਆ ਸੀ ਤੇ ਉਨ੍ਹਾਂ ਵਿਚ ਦਵਾਈ ਖਾਣ ਤੋਂ ਬਾਅਦ ਇਸ ਬਿਮਾਰੀ ਦਾ ਪ੍ਰਭਾਵ ਘਟਿਆ ਪਾਇਆ ਗਿਆ | ਇਸ ਮੌਕੇ ਪਲਵਿੰਦਰ ਸਿੰਘ ਲੰਬੜਦਾਰ, ਕੁਲਜੀਤ ਸਿੰਘ ਨਿੱਕੂ, ਜੋਗਿੰਦਰ ਅੰਗੂਰਾਲਾ, ਰਜਵੰਤ ਕੌਰ, ਪਿ੍ਆਜੀਤ ਕੌਰ, ਡਾ. ਲਖਵਿੰਦਰ ਕੌਰ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਤਪ੍ਰੀਤ ਸਿੰਘ, ਵਰੁਣ, ਕੋਮਲ, ਵਾਇਸ ਆਫ਼ ਬਟਾਲਾ ਦੇ ਕਾਨੂੰਨੀ ਸਲਾਹਕਾਰ ਵਕੀਲ ਸਰਬਜੀਤ ਸਿੰਘ ਮਾਨ, ਮਾ. ਹਰਦਿਆਲ ਸਿੰਘ ਤੇ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸਕਾਈ ਰਾਈਡਰ ਕਿ੍ਕਟ ਅਕੈਡਮੀ ਮਿਸ਼ਰਪੁਰ ਨੌਜਵਾਨਾਂ ਲਈ ਬਣੀ ਪਹਿਲੀ ਪਸੰਦ ਅਗਲੀ ਖ਼ਬਰ ਗੁਰੂ ਰਾਮਦਾਸ ਡਿਗਰੀ ਕਾਲਜ ਪੰਧੇਰ ਦੇ ਬੀ. ਸੀ. ਏ. ਦੇ ਸਾਰੇ ਸਮੈਸਟਰਾਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24