ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ ਵਿਖੇ 11ਵਾਂ 4 ਰੋਜ਼ਾ ਫੁੱਟਬਾਲ ਟੂਰਨਾਮੈਂਟ ਸ਼ੁਰੂ <br/>
ਅਜੀਤ ਡੈਸਕ
05-06-2025
ਬਟਾਲਾ, 4 ਜੂਨ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ ਦੇ ਖੇਡ ਮੈਦਾਨ ਵਿਚ 11ਵਾਂ 4 ਰੋਜ਼ਾ ਫੁੱਟਬਾਲ ਟੂਰਨਾਮੈਂਟ ਕਾਰ ਸੇਵਾ ਮੁਖੀ ਬਾਬਾ ਅਮਰੀਕ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋ ਗਿਆ | ਇਸ ਟੂਰਨਾਮੈਂਟ ਦੀ ਸ਼ੁਰੂਆਤ ਬਾਬਾ ਅਮਰੀਕ ਸਿੰਘ ਅਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਟੀਮਾਂ ਨਾਲ ਜਾਣ-ਪਹਿਚਾਣ ਕਰਦਿਆਂ ਕੀਤੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ | ਉਨ੍ਹਾਂ ਦੱਸਿਆ ਕਿ ਇਸ 4 ਰੋਜ਼ਾ ਟੂਰਨਾਮੈਂਟ ਵਿਚ ਵੱਡੀ ਗਿਣਤੀ ਵਿਚ ਨਾਮਵਰ ਟੀਮਾਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿਚੋਂ ਜੇਤੂ ਟੀਮਾਂ ਨੂੰ ਵੱਡੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ 6 ਜੂਨ ਤੱਕ ਜਾਰੀ ਰਹੇਗਾ | ਇਸ ਮੌਕੇ ਪਲਵਿੰਦਰ ਸਿੰਘ ਲੰਬੜਦਾਰ, ਕੰਵਲਜੀਤ ਸਿੰਘ ਨੰਬਰਦਾਰ ਬਾਂਗੌਵਾਣੀ, ਨੰਬਰਦਾਰ ਕੁਲਜੀਤ ਸਿੰਘ ਘੁੰਮਣ, ਜਥੇਦਾਰ ਹਰਪਾਲ ਸਿੰਘ ਕੈਲੇ ਕਲਾਂ, ਨਰਿੰਦਰ ਸਿੰਘ ਨਿੱਕੇ ਘੁੰਮਣ ਡੇਅਰੀ ਵਾਲੇ, ਡਾ. ਸੁੱਖ ਮੈਡੀਕਲ ਸਟੋਰ ਨਿੱਕੇ ਘੁੰਮਣ, ਗੁਰਵਿੰਦਰ ਸਿੰਘ ਕਰਿਆਨਾ ਸਟੋਰ, ਡਾ. ਸੰਜੀਵ ਕੁਮਾਰ ਨੌਸ਼ਹਿਰਾ ਮੱਝਾ ਸਿੰਘ, ਕ੍ਰਿਪਾਲ ਸਿੰਘ ਢੀਂਡਸਾ, ਸਤਨਾਮ ਸਿੰਘ ਨਿੱਕੇ ਘੁੰਮਣ, ਕਰਮਜੀਤ ਸਿੰਘ ਨਿੱਕੇ ਘੁੰਮਣ, ਪਲਵਿੰਦਰ ਸਿੰਘ ਪੱਪੂ ਨਿੱਕੇ ਘੁੰਮਣ, ਤਰਲੋਕ ਸਿੰਘ ਨਿੱਕੇ ਘੁੰਮਣ, ਨਿਸ਼ਾਨ ਸਿੰਘ ਨਿੱਕੇ ਘੁੰਮਣ, ਕੰਵਲਜੀਤ ਸਿੰਘ ਭੰਗੂ ਪਗੜੀ ਹਾਊ, ਪਰਮਜੀਤ ਸਿੰਘ ਪੰਨਾ ਭਾਈਕਾ ਪਿੰਡ, ਪੰਮਾ ਭਾਈਕਾ ਪਿੰਡ, ਸਤਨਾਮ ਸਿੰਘ ਪਲਾਕ, ਗੁਰਬਚਨ ਸਿੰਘ ਨਸੀਰਪੁਰ, ਗੁਰਵਿੰਦਰ ਸਿੰਘ ਰੰਧਾਵਾ, ਹਰਮਨ ਫੋਟੋ ਸਟੂਡੀਓ, ਗੁਰਦੇਵ ਸਿੰਘ ਰੰਧਾਵਾ, ਜਤਿੰਦਰ ਸਿੰਘ ਸੋਨੂੰ ਵੜੈਚ, ਸਰਦੂਲ ਸਿੰਘ ਨਿੱਕੇ ਘੁੰਮਣ, ਗੁਰਮੀਤ ਸਿੰਘ ਨਿੱਕੇ ਘੁੰਮਣ, ਗੁਰਭੇਜ ਸਿੰਘ ਤੇਜਾ, ਨਿਰਭੈ ਸਿੰਘ ਘੁੰਮਣ, ਸੁਖਦੇਵ ਸਿੰਘ ਭਾਈਕਾ ਪਿੰਡ, ਸੂਬੇਦਾਰ ਹਰਜੀਤ ਸਿੰਘ, ਪਰਮਿੰਦਰ ਸਿੰਘ ਪੰਮਾ ਮਾਝਾ ਸਟੱਡ ਫਾਰਮ ਹਾਊਸ, ਜਗਜੀਤ ਸਿੰਘ ਗੋਗੀ, ਊਧਮ ਸਿੰਘ ਘੁੰਮਣ, ਅਕਾਸ਼ਦੀਪ ਸਿੰਘ ਘੁੰਮਣ, ਇਕਬਾਲ ਸਿੰਘ ਬਾਲਾ ਘੁੰਮਣ, ਬਲਵਿੰਦਰ ਸਿੰਘ ਭੁੱਲਰ, ਬਿੱਟੂ ਨਿੱਕੇ ਘੁੰਮਣ, ਡਾ. ਹਰਪ੍ਰੀਤ ਸਿੰਘ ਸੱਲੋ ਮੈਡੀਕਲ ਸਟੋਰ, ਡਾ. ਜਸਬੀਰ ਸਿੰਘ ਆਦਿ ਹਾਜ਼ਰ ਸਨ |