28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹੜ੍ਹਾਂ ਦੀ ਸਥਿਤੀ ਮੌਕੇ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਐਡਵਾਈਜ਼ਰੀ ਜਾਰੀ

Ad Position 21
No active advertisement
ਅਜੀਤ ਡੈਸਕ 30-08-2025
ਗੁਰਦਾਸਪੁਰ, 29 ਅਗਸਤ (ਅਸ਼ੋਕ ਸ਼ਰਮਾ)-ਦਰਿਆਵਾਂ ਵਿਚ ਆਏ ਹੜ੍ਹਾਂ ਦੀ ਸਥਿਤੀ ਦੌਰਾਨ ਲੋਕਾਂ ਦੀ ਸਿਹਤ ਨੰੂ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਜਿਸ ਵਿਚ ਲੋਕਾਂ ਨੰੂ ਆਮ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ | ਇਸ ਜਾਰੀ ਐਡਵਾਈਜ਼ਰੀ ਵਿਚ ਲੋਕਾਂ ਨੰੂ ਹੜ੍ਹਾਂ ਦੇ ਪਾਣੀ ਦੇ ਸਿੱਧਾ ਸੰਪਰਕ ਵਿਚ ਆਉਣ ਤੋਂ ਬਚਣ, ਪਾਣੀ ਨਾਲ ਭਰੇ ਇਲਾਕਿਆਂ 'ਚ ਗਮਬੂਟ/ਸੁਰੱਖਿਆ ਲਈ ਜੁੱਟੇ ਪਹਿਨਣ, ਸਾਬਣ ਨਾਲ ਵਾਰ ਵਾਰ ਹੱਥ ਧੌਣ, ਖਾਣ ਪੀਣ ਦੀਆਂ ਚੀਜ਼ਾਂ ਢੱਕ ਕੇ ਰੱਖਣ, ਸਿਰਫ਼ ਉਬਾਲਿਆ ਜਾਂ ਕਲੋਰੀਨ ਵਾਲਾ ਪਾਣੀ ਪੀਣ, ਫਲ-ਸਬਜੀਆਂ ਦੀ ਚੰਗੀ ਤਰ੍ਹਾਂ ਧੋੋ ਕੇ ਵਰਤੋਂ ਕਰਨ, ਹੜ੍ਹ ਦੇ ਪਾਣੀ ਦੇ ਸੰਪਰਕ ਵਿਚ ਆਇਆ ਭੋਜਨ ਨਾ ਖਾਣ ਲਈ ਕਿਹਾ ਗਿਆ ਹੈ | ਜਦੋਂ ਕਿ ਟੈਂਕ, ਟਾਇਰ, ਕੂਲਰਾਂ ਵਿਚ ਪਾਣੀ ਇਕੱਠਾ ਨਾ ਹੋਣ ਦੇਣ, ਮੱਛਰਦਾਨੀ ਦੀ ਵਰਤੋਂ ਕਰਨ, ਮੱਛਰ ਰੋਧਕ ਕਰੀਮ ਲਗਾਉਣ, ਪੂਰੀਆਂ ਬਾਂਹਾਂ ਵਾਲੇ ਕੱਪੜੇ ਪਹਿਨਣ, ਪ੍ਰਭਾਵਿਤ ਖੇਤਰਾਂ ਵਿਚ ਸਪਰੇਅ ਕਰਨ ਲਈ ਕਿਹਾ ਗਿਆ ਹੈ | ਇਸ ਤੋਂ ਇਲਾਵਾ ਰਾਤ ਨੰੂ ਪਾਣੀ ਵਾਲੇ ਇਲਾਕਿਆਂ 'ਚ ਟਾਰਚ/ਸੋਟੀ ਤੋਂ ਬਿਨਾਂ ਨਾ ਜਾਣ, ਖੱਡਾਂ, ਝਾੜੀਆਂ ਵਿਚ ਹੱਥ/ਪੈਣ ਨਾ ਪਾਉਣ, ਆਲੇ ਦੁਆਲੇ ਕੂੜਾ/ਪੱਥਰ/ਲੱਕੜ ਦੇ ਢੇਰ ਨਾ ਲਗਾਉਣ ਬਾਰੇ ਕਿਹਾ ਗਿਆ ਹੈ | ਇਸ ਦੇ ਨਾਲ ਹੀ ਚਮੜੀ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਹੜ੍ਹ ਦੇ ਪਾਣੀ ਵਿਚ ਬਹੁਤ ਦੇਰ ਨਾ ਰਹਿਣ, ਸੁੱਕੇ ਕੱਪੜੇ ਪਹਿਨਣ, ਸਾਬਣ ਨਾਲ ਨਹਾਉਣ, ਚਮੜੀ ਨੰੂ ਸੁਕਾ ਕੇ ਰੱਖਣ, ਇਨਫੈਕਸ਼ਨ ਹੋਣ 'ਤੇ ਡਾਕਟਰ ਨਾਲ ਸੰਪਰਕ ਕਰਨ ਅਤੇ ਦਸਤ ਹੋਣ 'ਤੇ ਓ.ਆਰ.ਐੱਸ ਦਾ ਘੋਲ ਪੀਣ ਆਦਿ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਦੀਆਂ ਮੁੰਦਰੀਆਂ ਉਤਾਰ ਕੇ ਫ਼ਰਾਰ ਹੋਏ ਲੁਟੇਰੇ ਅਗਲੀ ਖ਼ਬਰ ਪ੍ਰਭਜੋਤ ਸਿੰਘ ਦੀ ਮਿ੍ਤਕ ਦੇਹ ਕੈਨੇਡਾ ਤੋਂ ਲਿਆਂਦੀ ਗਈ ਪਿੰਡ ਅÏਲਖ ਵਿਚ, ਅੰਤਿਮ ਸੰਸਕਾਰ ਅੱਜ
Ad Position 24