28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬਜ਼ੁਰਗ ਦੀਆਂ ਮੁੰਦਰੀਆਂ ਉਤਾਰ ਕੇ ਫ਼ਰਾਰ ਹੋਏ ਲੁਟੇਰੇ

Ad Position 21
No active advertisement
ਅਜੀਤ ਡੈਸਕ 30-08-2025

ਦੀਨਾਨਗਰ, 29 ਅਗਸਤ (ਸੋਢੀ/ਸ਼ਰਮਾ)-ਕੁਝ ਲੁਟੇਰਿਆਂ ਵਲੋਂ ਖੇਤਰ ਦੇ ਇਕ ਬਜ਼ੁਰਗ ਦੀਆਂ ਮੁੰਦਰੀਆਂ ਖੋਹ ਲਏ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪਨਿਆੜੀ ਗੇਟ ਤੇ ਰੇਲਵੇ ਰੋਡ 'ਤੇ ਪੰਜ ਗੁੰਡਿਆਂ ਨੇ ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਿਲ ਸੀ, ਨੇ ਇਕ ਬਜ਼ੁਰਗ ਨੂੰ ਆਪਣੇ ਝਾਂਸੇ ਵਿਚ ਫਸਾ ਕੇ ਉਸ ਤੋਂ ਇਕ ਹੀਰੇ ਤੇ ਇਕ ਸੋਨੇ ਦੀ ਅੰਗੂਠੀ ਲੈ ਕੇ ਫ਼ਰਾਰ ਹੋ ਗਏ | ਸੇਵਾ ਮੁਕਤ ਸਿਪਾਹੀ ਧਿਆਨ ਚੰਦ ਸ਼ਿਵ ਨਗਰ ਸਥਿਤ ਆਪਣੇ ਘਰ ਤੋਂ ਪਨਿਆੜੀ ਗੇਟ ਵਿਖੇ ਸਥਿਤ ਆਪਣੀ ਦੁਕਾਨ 'ਤੇ ਪੈਦਲ ਜਾ ਰਿਹਾ ਸੀ ਤੇ ਇਕ ਮਹਿਲਾ ਤੇ ਇਕ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਉਸ ਲੱਗੇ ਪਹੁੰਚੇ ਤੇ ਉਸ ਨਾਲ ਗੱਲਾਂ ਕਰਨ ਲੱਗ ਪਏ | ਇਸੇ ਦੌਰਾਨ ਇਕ ਹੋਰ ਮੋਟਰਸਾਈਕਲ 'ਤੇ ਤਿੰਨ ਹੋਰ ਨੌਜਵਾਨ ਉੱਥੇ ਪਹੁੰਚੇ | ਮਹਿਲਾ ਨੇ ਬਜ਼ੁਰਗ ਸਿਪਾਹੀ ਨੂੰ ਇਕ ਰੁਮਾਲ ਦਿੱਤਾ ਤੇ ਉਸ ਨੂੰ ਬੇਸੁਰਤ ਕਰ ਲਿਆ ਤੇ ਬਜ਼ੁਰਗ ਸਿਪਾਹੀ ਦੀ ਇਕ ਸੋਨੇ ਦੀ ਤੇ ਇਕ ਡਾਇਮੰਡ ਦੀ ਮੁੰਦਰੀ ਉਤਾਰ ਲਈ ਤੇ ਬਾਅਦ ਵਿਚ ਉਥੋਂ ਸਾਰੇ ਹੀ ਫ਼ਰਾਰ ਹੋ ਗਏ | ਜਦੋਂ ਤੱਕ ਬਜ਼ੁਰਗ ਨੂੰ ਅਹਿਸਾਸ ਹੋਇਆ ਕਿ ਚੋਰ ਉਸ ਦੀਆਂ ਮੁੰਦਰੀਆਂ ਉਤਾਰ ਕੇ ਲੈ ਗਏ ਹਨ ਉਦੋਂ ਤੱਕ ਸਾਰੇ ਫ਼ਰਾਰ ਹੋ ਚੁੱਕੇ ਸਨ | ਉਕਤ ਲੁਟੇਰਿਆਂ ਦੀ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈਆਂ ਹਨ ਤੇ ਪੁਲਿਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰਾਵੀ 'ਚ ਆਏ ਹੜ੍ਹ ਦੇ ਪੰਜਵੇਂ ਦਿਨ ਤੱਕ ਵੀ ਕਈ ਪਿੰਡ ਅਜੇ ਵੀ ਹਨ ਪਾਣੀ ਦੀ ਲਪੇਟ 'ਚ ਅਗਲੀ ਖ਼ਬਰ ਹੜ੍ਹਾਂ ਦੀ ਸਥਿਤੀ ਮੌਕੇ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਐਡਵਾਈਜ਼ਰੀ ਜਾਰੀ
Ad Position 24