28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਰਾਵੀ 'ਚ ਆਏ ਹੜ੍ਹ ਦੇ ਪੰਜਵੇਂ ਦਿਨ ਤੱਕ ਵੀ ਕਈ ਪਿੰਡ ਅਜੇ ਵੀ ਹਨ ਪਾਣੀ ਦੀ ਲਪੇਟ 'ਚ

Ad Position 21
No active advertisement
ਅਜੀਤ ਡੈਸਕ 30-08-2025
ਗੁਰਦਾਸਪੁਰ, 29 ਅਗਸਤ (ਚੱਕਰਾਜਾ)-ਦਰਿਆ ਰਾਵੀ ਵਿਚ ਆਏ ਹੜ੍ਹ ਕਾਰਨ ਪਾਣੀ ਦੀ ਲਪੇਟ ਵਿਚ ਆਏ ਸਰਹੱਦੀ ਖੇਤਰ ਦੇ ਸੈਂਕੜੇ ਪਿੰਡ ਜਿਨ੍ਹਾਂ ਵਿਚ ਕਈ ਪਿੰਡਾਂ ਵਿਚੋਂ ਤਾਂ ਪਾਣੀ ਦਾ ਪੱਧਰ ਕੁਝ ਨੀਵਾਂ ਹੋਇਆ ਹੈ | ਪਰ ਅਜੇ ਵੀ ਦਰਜਨਾਂ ਪਿੰਡ ਸ਼ਾਹਪੁਰ, ਠੁੰਡੀ, ਇਸਲਾਮਪੁਰ, ਹਰਦਾਨ, ਨੰਗਲ ਡਾਲਾ, ਮੁਕੰਦਪੁਰ, ਚੱਗੂਵਾਲ, ਸਿੰਘੋਵਾਲ, ਆਲੀਨੰਗਲ, ਖੋਖਰ, ਦਾਖ਼ਲਾ ਆਦਿ ਪਾਣੀ ਦੀ ਮਾਰ ਹੇਠ ਹਨ ਅਤੇ ਕਈ ਪਿੰਡਾਂ ਅੰਦਰ ਅਜੇ ਵੀ 4 ਤੋਂ 5 ਫੁੱਟ ਪਾਣੀ ਖੜ੍ਹਾ ਹੋਣ ਕਾਰਨ ਪਿੰਡਾਂ ਨੰੂ ਜਾਂਦੇ ਰਸਤਿਆਂ ਤੋਂ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਈ ਪਈ ਹੈ ਅਤੇ ਸਿਰਫ਼ ਪੈਦਲ ਲੋਕ ਇੱਧਰ ਉੱਧਰ ਜਾ ਰਹੇ ਹਨ | ਇੱਥੋਂ ਤੱਕ ਕਿ ਅਜਿਹੇ ਪਿੰਡਾਂ ਦੀਆਂ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬਣ ਕਾਰਨ ਬਰਬਾਦ ਹੋ ਰਹੀਆਂ ਹਨ |
ਪਸ਼ੂਆਂ ਦੇ ਚਾਰੇ ਦੀ ਬਣੀ ਵੱਡੀ ਸਮੱਸਿਆ
ਪਿੰਡਾਂ ਅੰਦਰੋਂ ਪਾਣੀ ਦਾ ਪੱਧਰ ਘਟਣ ਕਾਰਨ ਜੇਕਰ ਹੁਣ ਇਕ ਹੋਰ ਵੱਡੀ ਸਮੱਸਿਆ ਵੱਲ ਝਾਤ ਮਾਰੀਏ ਤਾਂ ਉਹ ਹੈ ਪਸ਼ੂਆਂ ਦੇ ਚਾਰੇ ਦੀ ਸਮੱਸਿਆ, ਕਿਉਂਕਿ ਖੇਤਾਂ ਵਿਚ ਪਾਣੀ ਖੜ੍ਹਾ ਰਹਿਣ ਕਾਰਨ ਪਸ਼ੂਆਂ ਦਾ ਚਾਰਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ | ਇੱਥੋਂ ਤੱਕ ਕਿ ਲੋਕਾਂ ਵਲੋਂ ਆਪਣੀਆਂ ਹਵੇਲੀਆਂ ਵਿਚ ਸ਼ੈੱਡਾਂ 'ਚ ਲਗਾਈ ਤੂੜੀ ਵੀ ਸ਼ੈੱਡਾਂ 'ਚ ਪਾਣੀ ਭਰਨ ਕਾਰਨ ਬਰਬਾਦ ਹੋ ਚੁੱਕੀ ਹੈ | ਜਿਸ ਕਾਰਨ ਜਿਥੇ ਪਹਿਲਾਂ ਹੀ ਪਾਣੀ 'ਚ ਡੁੱਬ ਕੇ ਵੱਡੀ ਗਿਣਤੀ ਵਿਚ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਉੱਥੇ ਬਚਦੇ ਪਸ਼ੂ ਵੀ ਭੁੱਖ ਨਾਲ ਮਰ ਰਹੇ ਹਨ | ਇਸ ਲਈ ਜਿਥੇ ਸਮਾਜ ਸੇਵੀਆਂ ਵਲੋਂ ਲੋਕਾਂ ਨੰੂ ਰਾਹਤ ਦੇਣ ਲਈ ਉਨ੍ਹਾਂ ਤੱਕ ਪਹੁੰਚ ਕਰਕੇ ਰਾਸ਼ਨ ਅਤੇ ਲੰਗਰ ਲਗਾਏ ਜਾ ਰਹੇ ਹਨ, ਉੱਥੇ ਪਸ਼ੂਆਂ ਲਈ ਚਾਰੇ ਦੇ ਪ੍ਰਬੰਧ ਕਰਨੇ ਵੀ ਇਸ ਸਮੇਂ ਵੱਡੀ ਲੋੜ ਬਣੀ ਹੋਈ ਹੈ |
ਪਾਣੀ ਕਾਰਨ ਸੜਕਾਂ ਦੀ ਹਾਲਤ ਬਣੀ ਬਦਤਰ
ਹੜ੍ਹਾਂ ਦੇ ਪਾਣੀ ਨਾਲ ਹੋਏ ਨੁਕਸਾਨ ਦੀ ਗੱਲ ਕਰੀਏ ਤਾਂ ਫ਼ਸਲਾਂ ਤਾਂ ਬਰਬਾਦ ਹੋਈਆਂ ਹਨ ਹਨ, ਹੁਣ ਪਾਣੀ ਦਾ ਪੱਧਰ ਕੁਝ ਘੱਟ ਹੋਣ ਦੇ ਬਾਅਦ ਦੇਖਣ ਵਿਚ ਆਉਂਦਾ ਹੈ ਕਿ ਪਿੰਡਾਂ ਦੀਆਂ ਸੜਕਾਂ ਵੀ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ | ਗੱਲ ਦੋਰਾਂਗਲਾ ਤੋਂ ਗੁਰਦਾਸਪੁਰ ਨੰੂ ਜਾਂਦੀ ਸੜਕ ਦੀ ਕਰੀਏ ਤਾਂ ਇਹ ਕਸਬਾ ਦੋਰਾਂਗਲਾ ਤੋਂ ਪਿੰਡ ਸੱਦਾ ਤੱਕ ਸੜਕ ਦੇ ਇਕ ਪਾਸੇ ਦੇ ਕਿਨਾਰਿਆਂ ਨੰੂ ਵੱਡਾ ਖੋਰਾ ਲੱਗ ਚੁੱਕਾ ਹੈ ਜੋ ਆਉਂਦੇ ਸਮੇਂ ਵਿਚ ਕਈ ਤਰ੍ਹਾਂ ਦੇ ਹਾਦਸਿਆਂ ਦਾ ਕਾਰਨ ਵੀ ਬਣ ਸਕਦਾ ਹੈ | ਪਰ ਇਨ੍ਹਾਂ ਸੜਕਾਂ ਦੀ ਭਰਪਾਈ ਕਦੋਂ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |
ਘਰਾਂ ਕੋਲ ਖੜ੍ਹੇ ਗੰਦੇ ਪਾਣੀ ਨਾਲ ਫੈਲੀ ਬਦਬੂ
ਜਿਉਂ ਜਿਉਂ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ, ਤਿਉਂ ਤਿਉਂ ਮਰੇ ਪਸ਼ੂਆਂ, ਘਰਾਂ ਅੰਦਰ ਦਾਖ਼ਲ ਹੋਏ ਗੰਦੇ ਪਾਣੀ ਅਤੇ ਪਿੰਡਾਂ ਦੇ ਬਾਹਰ ਖੇਤਾਂ, ਰਸਤਿਆਂ ਵਿਚ ਖੜ੍ਹੇ ਪਾਣੀ ਕਾਰਨ ਬਦਬੂ ਫੈਲਦੀ ਜਾ ਰਹੀ ਹੈ | ਜਿਸ ਕਾਰਨ ਕਈ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਪਰ ਸਿਹਤ ਵਿਭਾਗ ਵਲੋਂ ਅਜੇ ਤੱਕ ਵੀ ਲੋਕਾਂ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ |
Ad Position 22
No active advertisement
ਪਿਛਲੀ ਖ਼ਬਰ ਹਰਮਨ ਗੁਰਾਇਆ ਵਲੋਂ ਸੁਲਤਾਨਪੁਰ ਲੋਧੀ ਤੋਂ ਆਏ ਨਗਰ ਕੀਰਤਨ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਬਜ਼ੁਰਗ ਦੀਆਂ ਮੁੰਦਰੀਆਂ ਉਤਾਰ ਕੇ ਫ਼ਰਾਰ ਹੋਏ ਲੁਟੇਰੇ
Ad Position 24