28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਿੰਡ ਹੈਬੋ ਵਿਖੇ ਬਾਬਾ ਪੰਜ ਪੀਰ ਦੇ ਸਥਾਨ 'ਤੇ ਨੌਜਵਾਨਾਂ ਵਲੋਂ ਫ਼ਰਸ਼ ਨਿਰਮਾਣ ਦੀ ਸੇਵਾ ਕੀਤੀ ਆਰੰਭ

Ad Position 21
No active advertisement
ਅਜੀਤ ਡੈਸਕ 30-08-2025
ਘਰੋਟਾ, 29 ਅਗਸਤ (ਸੰਜੀਵ ਗੁਪਤਾ)-ਪਿੰਡ ਹੈਬੋ ਵਿਖੇ ਬਾਬਾ ਪੰਜ ਪੀਰ ਦੇ ਸਥਾਨ 'ਤੇ ਪਿੰਡ ਦੇ ਨੌਜਵਾਨਾਂ ਵਲੋਂ ਫ਼ਰਸ਼ ਨਿਰਮਾਣ ਦੀ ਸੇਵਾ ਆਰੰਭ ਕੀਤੀ ਗਈ, ਤਾਂ ਕਿ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਪੇਸ਼ ਨਾ ਆਵੇ | ਇਹ ਜਾਣਕਾਰੀ ਪਿੰਡ ਦੇ ਸਰਪੰਚ ਜਿੰਮੀ ਨੇ ਦਿੱਤੀ | ਸਰਪੰਚ ਜਿੰਮੀ ਨੇ ਕਿਹਾ ਕਿ ਬਾਬਾ ਪੰਜ ਪੀਰ ਦਾ ਸਥਾਨ ਪਿੰਡ ਵਾਸੀਆਂ ਦੇ ਲਈ ਸ਼ਰਧਾ ਦਾ ਕੇਂਦਰ ਤੇ ਕਾਫ਼ੀ ਸੰਖਿਆ ਵਿਚ ਸ਼ਰਧਾਲੂ ਆਉਂਦੇ ਹਨ | ਫ਼ਰਸ਼ ਨੂੰ ਪੱਕਾ ਕਰਨ ਦਾ ਕੰਮ ਪਿੰਡ ਦੇ ਸਹਿਯੋਗ ਦੇ ਨਾਲ ਆਰੰਭਿਆ ਗਿਆ ਹੈ, ਤਾਂ ਕਿ ਸ਼ਰਧਾਲੂਆਂ ਨੂੰ ਪੇਸ਼ ਆਉਂਦੀ ਸਮੱਸਿਆ ਦਾ ਹੱਲ ਹੋ ਸਕੇ | ਇਸ ਮੌਕੇ ਅੰਗਦ ਸਿੰਘ, ਅਭੇ ਕੁਮਾਰ, ਨਵ ਫੌਜੀ, ਸ਼ਮੀ ਕੁਮਾਰ, ਕਿ੍ਸ਼ਨਾ, ਗੋਲੂ, ਕੋਨਾ, ਅਬੇ, ਵੰਸੂ ਸਲਾਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 31 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਪਠਾਨਕੋਟ ਹੜ੍ਹ ਪੀੜਤ ਪਿੰਡਾਂ ਦਾ ਕਰਨਗੇ ਦੌਰਾ-ਲੰਗਾਹ/ਯੂਥ ਪ੍ਰਧਾਨ ਰਾਣਾ... ਅਗਲੀ ਖ਼ਬਰ ਖੇਡ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24