28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮਿਸਤਰੀ-ਮਜ਼ਦੂਰਾਂ ਦੇ ਹੱਕ ਵਿਚ ਇਫਟੂ ਵਲੋਂ ਉਸਾਰੀ ਭਲਾਈ ਬੋਰਡ 'ਚੋਂ ਗੁਜ਼ਾਰੇ ਭੱਤੇ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 30-08-2025
ਤਾਰਾਗੜ੍ਹ, 29 ਅਗਸਤ (ਸੋਹਨ ਲਾਲ)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸੰਬੰਧਿਤ ਇਫਟੂ ਦੀ ਮੀਟਿੰਗ ਮਾਨ ਸਿੰਘਪੁਰ (ਨਰੋਟ ਜੈਮਲ ਸਿੰਘ) ਵਿਖੇ ਇਫਟੂ ਦੇ ਆਗੂ ਮੁਖ਼ਤਿਆਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਇਫਟੂ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਹੜ੍ਹਾਂ ਦੌਰਾਨ ਉਸਾਰੀ ਨਾਲ ਸਬੰਧਿਤ ਰਜਿਸਟਰਡ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ਼ ਕਮਾ ਕੇ ਖਾਣ ਵਾਲੇ ਇਹ ਰਜਿਸਟਰਡ ਉਸਾਰੀ ਕਾਮੇ ਭੁੱਖਾਂ ਅਤੇ ਫਾਕੇ ਕੱਟਣ ਲਈ ਮਜਬੂਰ ਹਨ | ਹੜ੍ਹਾਂ ਨਾਲ ਉਸਾਰੀ ਦਾ ਕੰਮ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ | ਰੇਤ, ਬੱਜਰੀ ਅਤੇ ਸੀਮੈਂਟ ਦੀ ਸਪਲਾਈ ਲਗਪਗ ਬੰਦ ਹੋ ਗਈ ਹੈ | ਇਨ੍ਹਾਂ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਹੈ ਅਤੇ ਇਨ੍ਹਾਂ ਦੇ ਘਰਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੈ | ਕਈਆਂ ਦੇ ਘਰ ਵੀ ਢਹਿ ਗਏ ਹਨ | ਆਗੂਆਂ ਨੇ ਪੰਜਾਬ ਸਰਕਾਰ ਤੋਂ ਇਨ੍ਹਾਂ ਮਜ਼ਦੂਰਾਂ ਲਈ ਯੋਗ ਗੁਜ਼ਾਰੇ ਭੱਤੇ ਦੀ ਮੰਗ ਕੀਤੀ ਹੈ, ਤਾਂ ਜੋ ਕੁਝ ਸਮੇਂ ਲਈ ਇਹ ਆਪਣਾ ਗੁਜ਼ਾਰਾ ਕਰ ਸਕਣ | ਆਗੂਆਂ ਨੇ ਕੋਰੋਨਾ ਕਾਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਔਖੇ ਸਮੇਂ ਵੀ ਰਜਿਸਟਰਡ ਉਸਾਰੀ ਮਿਸਤਰੀ ਮਜ਼ਦੂਰਾਂ ਦੇ ਗੁਜ਼ਾਰੇ ਲਈ ਪੰਜਾਬ ਸਰਕਾਰ ਵਲੋਂ ਉਸਾਰੀ ਭਲਾਈ ਬੋਰਡ ਵਿਚੋਂ ਬਣਦਾ ਮੁਆਵਜ਼ਾ ਦਿੱਤਾ ਗਿਆ ਸੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ, ਰਾਹੁਲ, ਗੁਰਬਚਨ ਸਿੰਘ, ਸੋਮ ਰਾਜ, ਬੋਧ ਰਾਜ, ਤਰਲੋਕ ਚੰਦ, ਅਸ਼ੋਕ ਕੁਮਾਰ, ਪ੍ਰਸ਼ੋਤਮ ਫੂਲਪੁਰੀ ਅਤੇ ਕਿਸ਼ੋਰੀ ਲਾਲ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਮਾਧੋਪੁਰ ਯੂ.ਬੀ.ਡੀ.ਸੀ. ਪੁਲ ਦੀ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਕੀਤੀ ਸਫ਼ਾਈ ਅਗਲੀ ਖ਼ਬਰ 31 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਪਠਾਨਕੋਟ ਹੜ੍ਹ ਪੀੜਤ ਪਿੰਡਾਂ ਦਾ ਕਰਨਗੇ ਦੌਰਾ-ਲੰਗਾਹ/ਯੂਥ ਪ੍ਰਧਾਨ ਰਾਣਾ...
Ad Position 24